ਬ੍ਰੇਕਿੰਗ : ਜਲੰਧਰ ਦੀ ਵੈਸਟ ਸੀਟ ‘ਤੇ 10 ਜੁਲਾਈ ਨੂੰ ਹੋਵੇਗੀ ਜ਼ਿਮਣੀ ਚੋਣ, 13 ਨੂੰ ਆਵੇਗਾ ਨਤੀਜਾ

0
1258

ਜਲੰਧਰ | ਕੇਂਦਰੀ ਚੋਣ ਕਮਿਸ਼ਨ ਨੇ ਜਲੰਧਰ ਦੀ ਵੈਸਟ ਸੀਟ ‘ਤੇ ਜ਼ਿਮਣੀ ਚੋਣ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਜਲੰਧਰ ‘ਚ 10 ਜੁਲਾਈ ਨੂੰ ਜ਼ਿਮਣੀ ਚੋਣ ਹੋਵੇਗੀ, 13 ਜੁਲਾਈ ਨੂੰ ਨਤੀਜੇ ਆਉਣਗੇ।

ਦੱਸਣਯੋਗ ਹੈ ਕਿ ਪੰਜਾਬ ਵਿਚ ਜਲੰਧਰ ਦੀ ਵੈਸਟ ਸੀਟ ਉਤੇ ਚੋਣ ਹੋਵੇਗੀ, ਜਿਥੋਂ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੂਰਾਲ ਨੇ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਦੇ ਅਸਤੀਫਾ ਦੇਣ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ, ਜਿਥੇ ਹੁਣ ਚੋਣ ਕਮਿਸ਼ਨ ਨੇ 10 ਜੁਲਾਈ ਨੂੰ ਇਲੈਕਸ਼ਨ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ।