ਨਵੀਂ ਦਿੱਲੀ, 9 ਦਸੰਬਰ | ਕੇਂਦਰ ਸਰਕਾਰ ਨੇ ਮਾਲ ਸਕੱਤਰ ਸੰਜੇ ਮਲਹੋਤਰਾ ਨੂੰ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦਾ ਨਵਾਂ ਗਵਰਨਰ ਨਿਯੁਕਤ ਕੀਤਾ ਹੈ। ਉਹ ਆਰਬੀਆਈ ਦੇ 26ਵੇਂ ਗਵਰਨਰ ਹੋਣਗੇ ਅਤੇ ਮੌਜੂਦਾ ਗਵਰਨਰ ਸ਼ਕਤੀਕਾਂਤ ਦਾਸ ਦੀ ਥਾਂ ਲੈਣਗੇ। ਉਹ 11 ਦਸੰਬਰ ਨੂੰ ਅਹੁਦਾ ਸੰਭਾਲਣਗੇ।
ਸ਼ਕਤੀਕਾਂਤ ਦਾਸ ਨੂੰ 12 ਦਸੰਬਰ 2018 ਨੂੰ ਗਵਰਨਰ ਬਣਾਇਆ ਗਿਆ ਸੀ। ਸ਼ਕਤੀਕਾਂਤ ਦਾਸ ਦਾ ਕਾਰਜਕਾਲ ਬਾਅਦ ਵਿਚ ਤਿੰਨ ਹੋਰ ਸਾਲਾਂ ਲਈ ਵਧਾ ਦਿੱਤਾ ਗਿਆ ਸੀ।