ਬ੍ਰੇਕਿੰਗ : ਰਤਨ ਟਾਟਾ ਦੇ ਸੌਤੇਲੇ ਭਰਾ ਨੋਏਲ ਟਾਟਾ ‘ਟਾਟਾ ਟਰੱਸਟ’ ਦੇ ਬਣੇ ਚੇਅਰਮੈਨ

0
1381

ਮੁੰਬਈ, 11 ਅਕਤੂਬਰ | ਰਤਨ ਟਾਟਾ ਦੀ ਮੌਤ ਤੋਂ ਬਾਅਦ ਸਮੂਹ ਦੇ ਸਭ ਤੋਂ ਵੱਡੇ ਹਿੱਸੇਦਾਰ ‘ਟਾਟਾ ਟਰੱਸਟ’ ਦੀ ਕਮਾਨ ਮਤਰੇਏ ਭਰਾ ਨੋਏਲ ਟਾਟਾ ਨੂੰ ਸੌਂਪ ਦਿੱਤੀ ਗਈ ਹੈ। ਸ਼ੁੱਕਰਵਾਰ ਨੂੰ ਮੁੰਬਈ ‘ਚ ਹੋਈ ਬੈਠਕ ‘ਚ ਨੋਏਲ ਦੇ ਨਾਂ ‘ਤੇ ਸਹਿਮਤੀ ਬਣੀ।

ਨੋਏਲ ਟਾਟਾ ਆਪਣੇ ਪਰਿਵਾਰਕ ਸਬੰਧਾਂ ਅਤੇ ਸਮੂਹ ਦੀਆਂ ਕਈ ਕੰਪਨੀਆਂ ਵਿਚ ਸ਼ਮੂਲੀਅਤ ਕਾਰਨ ਟਾਟਾ ਦੀ ਵਿਰਾਸਤ ਨੂੰ ਅੱਗੇ ਵਧਾਉਣ ਲਈ ਇੱਕ ਮਜ਼ਬੂਤ ​​ਦਾਅਵੇਦਾਰ ਸੀ। ਨੋਏਲ ਟਾਟਾ ਪਹਿਲਾਂ ਹੀ ਸਰ ਦੋਰਾਬਜੀ ਟਾਟਾ ਟਰੱਸਟ ਅਤੇ ਸਰ ਰਤਨ ਟਾਟਾ ਟਰੱਸਟ ਦੇ ਟਰੱਸਟੀ ਹਨ। ਨੋਏਲ ਟਾਟਾ ਗਰੁੱਪ ਦੀ ਕੰਪਨੀ ਟ੍ਰੇਂਟ ਐਂਡ ਵੋਲਟਾਸ ਦੇ ਚੇਅਰਮੈਨ ਹਨ।