ਬ੍ਰੇਕਿੰਗ : ਸੰਭਲ ਹਿੰਸਾ ਦੌਰਾਨ ਪੱਥਰਬਾਜ਼ੀ ਕਰਨ ਵਾਲੇ 100 ਪੱਥਰਬਾਜ਼ਾਂ ਦੇ ਪੋਸਟਰ ਜਾਰੀ, 4 ਔਰਤਾਂ ਸਣੇ 27 ਨੂੰ ਭੇਜਿਆ ਜੇਲ

0
179

ਉਤਰ ਪਰ੍ਦੇਸ਼, 27 ਨਵੰਬਰ | ਯੂਪੀ ਦੇ ਸੰਭਲ ਵਿਚ ਜਾਮਾ ਮਸਜਿਦ ਦੇ ਸਰਵੇਖਣ ਦੌਰਾਨ ਹੋਈ ਹਿੰਸਾ ਦੇ ਸਬੰਧ ਵਿਚ ਪੁਲਿਸ ਨੇ 100 ਪੱਥਰਬਾਜ਼ਾਂ ਦੇ ਪੋਸਟਰ ਜਾਰੀ ਕੀਤੇ ਹਨ। ਇਨ੍ਹਾਂ ਵਿਚੋਂ ਬਹੁਤਿਆਂ ਨੇ ਹੱਥਾਂ ਵਿਚ ਪੱਥਰ ਫੜੇ ਹੋਏ ਹਨ। ਮੂੰਹ ਬੰਨ੍ਹਿਆ ਹੋਇਆ ਹੈ। ਪੁਲਿਸ ਨੇ ਬੁੱਧਵਾਰ ਨੂੰ ਪੋਸਟਰ ਜਾਰੀ ਕਰਦੇ ਹੋਏ ਕਿਹਾ ਕਿ ਹੋਰ ਵੀਡੀਓ, ਸੀਸੀਟੀਵੀ ਅਤੇ ਡਰੋਨ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਭਵਿੱਖ ਵਿਚ ਹੋਰ ਵੀ ਪੋਸਟਰ ਰਿਲੀਜ਼ ਕੀਤੇ ਜਾਣਗੇ।

ਪੁਲਿਸ ਨੇ ਹਿੰਸਾ ਵਿਚ ਹੁਣ ਤੱਕ 4 ਔਰਤਾਂ ਸਮੇਤ 27 ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਦਿੱਤਾ ਹੈ। ਸੰਭਲ ਪੁਲਿਸ ਨੇ ਇੱਕ ਔਰਤ ਦਾ ਪੋਸਟਰ ਵੀ ਜਾਰੀ ਕੀਤਾ ਹੈ। ਪੱਥਰਬਾਜ਼ ਇਹ ਔਰਤ ਦੀਪਸਰਾਏ ਇਲਾਕੇ ਦੀ ਰਹਿਣ ਵਾਲੀ ਹੈ। ਉਹ ਛੱਤ ਤੋਂ ਪੱਥਰ ਸੁੱਟਦੀ ਨਜ਼ਰ ਆ ਰਹੀ ਹੈ। ਇਹ ਇਲਾਕਾ ਸਪਾ ਸੰਸਦ ਮੈਂਬਰ ਜ਼ਿਆਉਰ ਰਹਿਮਾਨ ਬੁਰਕੇ ਦਾ ਹੈ।

ਬੁੱਧਵਾਰ ਨੂੰ ਯੂਪੀ ਦੇ ਆਬਕਾਰੀ ਰਾਜ ਮੰਤਰੀ ਨਿਤਿਨ ਅਗਰਵਾਲ ਨੇ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਪਥਰਾਅ ਕਰਨ ਵਾਲੇ ਅਤੇ ਦੰਗੇ ਭੜਕਾਉਣ ਵਾਲੇ ਸ਼ਰਾਰਤੀ ਅਨਸਰਾਂ ਦੇ ਪੋਸਟਰ ਜਨਤਕ ਥਾਵਾਂ ‘ਤੇ ਲਗਾਏ ਜਾਣਗੇ। ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ। ਇਸ ਦਾ ਮੁਆਵਜ਼ਾ ਬਦਮਾਸ਼ਾਂ ਤੋਂ ਲਿਆ ਜਾਵੇਗਾ।

ਏਡੀਜੀ ਜ਼ੋਨ ਰਮਿਤ ਸ਼ਰਮਾ ਨੇ ਵੀ ਬੁੱਧਵਾਰ ਸਵੇਰੇ ਕਿਹਾ ਸੀ ਕਿ ਜਿਨ੍ਹਾਂ ਦੇ ਹੱਥਾਂ ਵਿਚ ਪੱਥਰ ਸਨ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇੱਥੇ ਯੋਗੀ ਸਰਕਾਰ ਦੀ ਹਿੰਸਾ ਵਿਚ ਜਿਨ੍ਹਾਂ ਲੋਕਾਂ ਦੇ ਨਾਮ ਸਾਹਮਣੇ ਆਏ ਹਨ, ਉਨ੍ਹਾਂ ਦੀ ਸ਼ਨਾਖਤ ਤੋਂ ਬਾਅਦ ਨੁਕਸਾਨ ਦੀ ਭਰਪਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਵਿਚ ਗ੍ਰਹਿ ਅਤੇ ਪੁਲਿਸ ਵਿਭਾਗ ਮਿਲ ਕੇ ਕੰਮ ਕਰ ਰਹੇ ਹਨ।