ਬ੍ਰੇਕਿੰਗ : ਪੰਜਾਬ ਸਰਕਾਰ ਵੱਲੋਂ ਉਦਯੋਗਿਕ ਕ੍ਰਾਂਤੀ ਲਈ ਉਦਯੋਗਿਕ ਸਲਾਹਕਾਰ ਕਮਿਸ਼ਨ ਦਾ ਨੋਟੀਫਿਕੇਸ਼ਨ ਜਾਰੀ

0
463

ਲੁਧਿਆਣਾ, 25 ਅਕਤੂਬਰ | ਪੰਜਾਬ ਸਰਕਾਰ ਨੇ ਉਦਯੋਗਿਕ ਕ੍ਰਾਂਤੀ ਲਈ ਉਦਯੋਗਿਕ ਸਲਾਹਕਾਰ ਕਮਿਸ਼ਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਉਦਯੋਗਿਕ ਸਲਾਹਕਾਰ ਕਮਿਸ਼ਨ 26 ਸੈਕਟਰਾਂ ਵਿਚ ਕੰਮ ਕਰੇਗਾ।

ਉਦਯੋਗਿਕ ਸਲਾਹਕਾਰ ਕਮਿਸ਼ਨ ਟੈਕਸਟਾਈਲ, ਸਾਈਕਲ, ਖੇਤੀਬਾੜੀ, ਸੈਰ-ਸਪਾਟਾ, ਫਾਰਮਾ, ਮੈਡੀਕਲ ਅਤੇ ਸੂਚਨਾ ਤਕਨਾਲੋਜੀ ਵਰਗੇ ਖੇਤਰਾਂ ਲਈ ਕੰਮ ਕਰੇਗਾ। ਹਰੇਕ ਉਦਯੋਗ ਸਲਾਹਕਾਰ ਕਮਿਸ਼ਨ ਦੀ ਅਗਵਾਈ ਉਸ ਉਦਯੋਗ ਨਾਲ ਜੁੜੇ ਲੋਕ ਕਰਨਗੇ, ਜਿਨ੍ਹਾਂ ਦਾ ਦਰਜਾ ਕੈਬਨਿਟ ਮੰਤਰੀ ਦੇ ਬਰਾਬਰ ਹੋਵੇਗਾ।

ਹਰੇਕ ਉਦਯੋਗ ਸਲਾਹਕਾਰ ਕਮਿਸ਼ਨ ਵਿਚ ਸਰਕਾਰ ਵੱਲੋਂ ਨਾਮਜ਼ਦ ਕੀਤੇ ਗਏ ਉਦਯੋਗ ਦੇ ਲੋਕ ਵੀ ਹੋਣਗੇ। ਉਦਯੋਗ ਸਲਾਹਕਾਰ ਕਮਿਸ਼ਨ ਦਾ ਉਦੇਸ਼ ਰਾਜ ਵਿਚ ਵਪਾਰੀਆਂ ਲਈ ਉਦਯੋਗ ਅਨੁਕੂਲ ਮਾਹੌਲ ਬਣਾਉਣਾ ਹੈ। ਉਦਯੋਗ ਸਲਾਹਕਾਰ ਕਮਿਸ਼ਨ MSME ਸੈਕਟਰ ਅਤੇ ਸਟਾਰਟਅੱਪ ਉਦਯੋਗ ਨੂੰ ਹੁਲਾਰਾ ਦੇਵੇਗਾ।