Breaking: ਅੰਮ੍ਰਿਤਸਰ ਦੇ ਵੇਰਕਾ ਦੇ ਪਿੰਡ ਜਹਾਂਗੀਰ ਵਿੱਚ ਨਿਹੰਗ ਨੇ ਨੌਜਵਾਨ ਦਾ ਕੀਤਾ ਕਤਲ

0
1140

ਅੰਮ੍ਰਿਤਸਰ, 29 ਅਗਸਤ | ਅੰਮ੍ਰਿਤਸਰ ਦੇ ਕੱਥੂ ਨੰਗਲ ਅਧੀਨ ਪੈਂਦੇ ਪਿੰਡ ਜਹਾਂਗੀਰ ਵਿੱਚ ਇੱਕ ਨਿਹੰਗ ਨੇ 30 ਸਾਲਾ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਨੌਜਵਾਨ ਦਾ ਨਾਂ ਮਲਕੀਤ ਸਿੰਘ ਹੈ ਅਤੇ ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

ਵਾਰਦਾਤ ਬੁੱਧਵਾਰ ਦੇਰ ਰਾਤ ਵਾਪਰੀ। ਉਸ ਸਮੇਂ ਮਲਕੀਤ ਸਿੰਘ ਘਰ ਵਿਚ ਇਕੱਲਾ ਸੀ ਅਤੇ ਉਸ ਦੇ ਮਾਤਾ-ਪਿਤਾ ਸ਼ਹਿਰ ਤੋਂ ਬਾਹਰ ਗਏ ਹੋਏ ਸਨ। ਵੀਰਵਾਰ ਸਵੇਰੇ ਜਦੋਂ ਉਸ ਦੇ ਮਾਤਾ-ਪਿਤਾ ਘਰ ਆਏ ਤਾਂ ਮਲਕੀਤ ਸਿੰਘ ਦੀ ਖੂਨ ਨਾਲ ਲੱਥਪੱਥ ਲਾਸ਼ ਘਰ ‘ਚ ਪਈ ਮਿਲੀ।

ਪਿੰਡ ਵਾਸੀਆਂ ਨੇ ਦੱਸਿਆ ਕਿ ਮੁਲਜ਼ਮ ਨਿਹੰਗ ਸਿੰਘ ਮ੍ਰਿਤਕ ਦੇ ਘਰ ਨੇੜੇ ਰਹਿੰਦਾ ਸੀ ਅਤੇ ਰਾਤ ਸਮੇਂ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋ ਗਿਆ ਸੀ। ਇਸ ਤੋਂ ਬਾਅਦ ਨਿਹੰਗ ਨੇ ਮਲਕੀਤ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਦਰਦ ਸਹਿਣ ਨਾ ਕਰ ਸਕਣ ਕਾਰਨ ਉਸ ਦੀ ਮੌਤ ਹੋ ਗਈ।

ਸੂਚਨਾ ਮਿਲਣ ‘ਤੇ ਥਾਣਾ ਕੱਥੂ ਨੰਗਲ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਨਿਹੰਗ ਨੇ ਨੌਜਵਾਨ ਦਾ ਕਤਲ ਕਿਉਂ ਕੀਤਾ। ਮੁਲਜ਼ਮ ਫ਼ਰਾਰ ਹੈ ਜਿਸ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।