ਚੰਡੀਗੜ੍ਹ| ਕੰਵਰ ਗਰੇਵਾਲ ਤੇ ਰਣਜੀਤ ਬਾਵਾ ਸਮੇਤ ਪੰਜਾਬੀ ਸਿੰਗਰਾਂ ਦੇ ਘਰ ਐੱਨਆਈਏ ਅਤੇ ਇਨਕਮ ਟੈਕਸ ਨੇ ਰੇਡ ਮਾਰੀ। ਪੰਜਾਬੀ ਗਾਇਕ ਕੰਵਰ ਗਰੇਵਾਲ ਦੇ ਮੋਹਾਲੀ ਸਥਿਤ ਘਰ NIA ਨੇ ਰੇਡ ਕੀਤੀ ਅਤੇ ਉਨ੍ਹਾਂ ਤੋਂ ਸਵਾਲ ਪੁੱਛੇ ਅਤੇ ਉਨ੍ਹਾਂ ਗੈਂਗਸਟਰਾਂ ਨਾਲ ਸਬੰਧਾਂ ਦੀ ਜਾਂਚ ਕਰ ਰਹੇ ਹਨ। ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਦੇ 4 ਠਿਕਾਣਿਆਂ ਉੱਤੇ ਇਨਕਮ ਟੈਕਸ ਦੀ ਰੇਡ ਹੋਈ, ਜਿਨ੍ਹਾਂ ‘ਚੋਂ ਇਕ ਉਹਨਾਂ ਦੇ ਪੀ ਏ ਡਿਪਟੀ ਵੋਹਰਾ ਦੇ ਘਰ ਬਟਾਲਾ ਅਤੇ ਇਕ ਚੰਡੀਗੜ੍ਹ ਦਫਤਰ ਵਿਖੇ ਅਤੇ 2 ਉਹਨਾਂ ਦੇ ਆਪਣੇ ਘਰ ਇਕ ਬਟਾਲਾ ਵਿਖੇ ਅਤੇ ਦੂਸਰੇ ਉਹਨਾਂ ਦੇ ਬਟਾਲਾ ਦੇ ਨੇੜੇ ਪਿੰਡ ਵਡਾਲਾ ਗ੍ਰੰਥੀਆਂ ਵਿਖੇ । ਸੂਤਰਾਂ ਦੇ ਹਵਾਲੇ ਤੋਂ ਖ਼ਬਰ ਨਿਕਲ ਕੇ ਸਾਹਮਣੇ ਆਈ ਕਿ ਜਿਹੜੇ ਗਾਇਕਾਂ ਨੇ ਕਿਸਾਨੀ ਅੰਦੋਲਨ ਦੌਰਾਨ ਯੋਗਦਾਨ ਦਿੱਤਾ ਸੀ, ਉਨ੍ਹਾਂ ਦੇ ਘਰਾਂ ਵਿੱਚ ਇਨਕਮ ਟੈਕਸ ਦੀ ਰੇਡ ਚੱਲ ਰਹੀ ਹੈ |