Breaking News : ਜਲੰਧਰ ‘ਚ ਡਾਕਟਰ ਦੀ ਪਤਨੀ ਕੋਲੋਂ ਬੈਂਕ ਦੇ ਸਾਹਮਣੇ ਲੁਟੇਰਿਆਂ ਨੇ ਕੈਸ਼ ਨਾਲ ਭਰਿਆ ਬੈਗ ਝਪਟਿਆ

0
1250

ਜਲੰਧਰ | ਜਲੰਧਰ ‘ਚ ਬੈਂਕ ਦੇ ਸਾਹਮਣੇ ਲੁੱਟ ਦੀ ਖਬਰ ਹੈ। ਸ਼ਹੀਦ ਊਧਮ ਸਿੰਘ ਨਗਰ ‘ਚ ਡਾਕਟਰ ਦੀ ਪਤਨੀ ਤੋਂ ਕੈਸ਼ ਨਾਲ ਭਰਿਆ ਬੈਗ ਝਪਟ ਕੇ ਲੁਟੇਰੇ ਫਰਾਰ ਹੋ ਗਏ।

ਜਾਣਕਾਰੀ ਮੁਤਾਬਕ ਸਿੱਕਾ ਹਸਪਤਾਲ ਦੇ ਸੀ ਪੀ ਸਿੱਕਾ ਦੀ ਪਤਨੀ ਵਿਜੇ ਸਿੱਕਾ ਹਸਪਤਾਲ ਦੇ ਸਾਹਮਣੇ ਪੰਜਾਬ ਐਂਡ ਸਿੰਧ ਬੈਂਕ ‘ਚ ਕੈਸ਼ ਜਮ੍ਹਾ ਕਰਵਾਉਣ ਜਾ ਰਹੀ ਸੀ। ਇੰਨੇ ‘ਚ ਲੁਟੇਰੇ ਉਸ ਕੋਲੋਂ ਕੈਸ਼ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ।

ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ ਬਾਈਕ ‘ਤੇ ਸਵਾਰ 2 ਲੁਟੇਰੇ ਅਚਾਨਕ ਲੱਖਾਂ ਰੁਪਇਆਂ ਨਾਲ ਭਰਿਆ ਬੈਗ ਝਪਟ ਕੇ ਫਰਾਰ ਹੋ ਗਏ। ਥਾਣਾ-4 ਦੇ ਮੁਖੀ ਰਾਜੇਸ਼ ਕੁਮਾਰ ਨੇ ਪੁਲਿਸ ਟੀਮ ਨਾਲ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

(ਨੋਟ– ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।