Breaking News : ਹੁਸ਼ਿਆਰਪੁਰ ‘ਚ SHO ਤੋਂ ਤੰਗ ਆ ਕੇ ASI ਨੇ ਖੁਦ ਨੂੰ ਮਾਰੀ, ਮੌਤ

0
2555

ਹੁਸ਼ਿਆਰਪੁਰ | ਹਰਿਆਣਾ ਭੂੰਗਾਂ ਦੇ ਥਾਣੇ ਤੋਂ ਇਸ ਸਮੇਂ ਖੁਦਕੁਸ਼ੀ ਦੀ ਖਬਰ ਸਾਹਮਣੇ ਆਈ ਹੈ। ਥਾਣੇ ‘ਚ ਤਾਇਨਾਤ ਏਐਸਆਈ ਸਤੀਸ਼ ਕੁਮਾਰ ਨੇ ਆਪਣੇ-ਆਪ ਨੂੰ ਗੋਲੀ ਮਾਰੀ ਹੈ।

ASI ਸਤੀਸ਼ ਨੇ ਆਪਣੇ ਆਪ ਨੂੰ ਗੋਲੀ ਮਾਰਨ ਤੋਂ ਪਹਿਲਾਂ ਇਕ ਵੀਡੀਓ ਵੀ ਬਣਾਈ ਹੈ। ਵੀਡੀਓ ਵਿਚ ਉਸਨੇ ਟਾਂਡਾ ਦੇ ਐਸਐਚਓ ਓਂਕਾਰ ਸਿੰਘ ਬਰਾੜ ਤੋਂ ਤੰਗ ਆ ਕੇ ਆਤਮਹੱਤਿਆ ਕਰਨ ਦਾ ਦੋਸ਼ ਲਾਇਆ ਹੈ।

ਇਸ ਮਾਮਲੇ ਨੂੰ ਲੈ ਕੇ ਜਦੋਂ ਥਾਣਾ ਹਰਿਆਣਾ ਭੂੰਗਾਂ ਦੇ ਪੁਲੀਸ ਅਧਿਕਾਰੀ ਬਲਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਜਾਂਚ ਕਰਨ ਦੀ ਗੱਲ ਆਖ ਕੇ ਆਪਣਾ ਪੱਲਾ ਛੁਡਵਾ ਲਿਆ ਗਿਆ। ਉਹਨਾਂ ਨੇ ਐਸਐਚਓ ਬਰਾੜ ਬਾਰੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।