BREAKING NEWS : ਸਾਰੇ ਸੁਰੱਖਿਅਤ ਘੇਰੇ ਤੋੜ ਲਾਲ ਕਿਲੇ ਵੱਲ ਵੱਧ ਰਹੇ ਕਿਸਾਨ

0
10766

ਨਵੀਂ ਦਿੱਲੀ | ਟ੍ਰੈਕਟਰ ਮਾਰਚ ਦੌਰਾਨ ਦਿੱਲੀ ਵਿੱਚ ਭਾਰੀ ਹੰਗਾਮਾ ਹੋ ਰਿਹਾ ਹੈ। ਕਿਸਾਨਾਂ ਦੇ ਕਈ ਜੱਥੇ ਤੈਅ ਕੀਤੇ ਰੂਟ ਤੋਂ ਹਟ ਕੇ ਦਿੱਲੀ ਵਿੱਚ ਦਾਖਲ ਹੋ ਗਏ ਹਨ।

ਕਿਸਾਨ ਜਥੇਬੰਦੀਆਂ ਨੇ ਤੈਅ ਕੀਤਾ ਸੀ ਕਿ ਉਹ ਰਿੰਗ ਰੋਡ ‘ਤੇ ਟ੍ਰੈਕਟਰ ਮਾਰਚ ਕੱਢਣਗੇ ਪਰ ਕਈ ਜੱਥੇ ਦਿੱਲੀ ਵਿੱਚ ਦਾਖਲ ਹੋ ਗਏ ਹਨ।

ਕਿਸਾਨਾਂ ਦਾ ਇੱਕ ਵੱਡਾ ਜੱਥਾ ਲਾਲ ਕਿਲੇ ਵੱਲ ਵੱਧ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਭਾਵੇਂ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਜਾਵੇ ਉਹ ਲਾਲ ਕਿਲੇ ਤੱਕ ਜ਼ਰੂਰ ਜਾਣਗੇ।

ਇਸ ਤੋਂ ਪਹਿਲਾਂ ਕਿਸਾਨਾਂ ਦੇ ਕਈ ਜੱਥਿਆਂ ਨੇ ਪੁਲਿਸ ਦੀ ਬੈਰਿਕੇਡਿੰਗ ਤੋੜਦਿਆਂ ਦਿੱਲੀ ਵਿੱਚ ਐਂਟਰੀ ਸ਼ੁਰੂ ਕੀਤੀ ਤਾਂ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਵੀ ਕਿਸਾਨਾਂ ‘ਤੇ ਬਰਸਾਏ ਪਰ ਕਿਸਾਨ ਨਾ ਰੁਕੇ ਅਤੇ ਦਿੱਲੀ ਵਿੱਚ ਦਾਖਿਲ ਹੋ ਗਏ।

(ਨੋਟ – ਇਹ ਖਬਰ ਲਗਾਤਾਰ ਅਪਡੇਟ ਹੋ ਰਹੀ ਹੈ। ਅਸੀਂ ਇਸ ਦੇ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ।)

(ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ https://bit.ly/2MTgTyt ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)