ਜਲੰਧਰ | ਜਲੰਧਰ ਸਮੇਤ ਪੰਜਾਬ ਦੇ ਕਈ ਹਿੱਸਿਆਂ ‘ਚ ਹੁਣੇ-ਹੁਣੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਖਬਰਾਂ ਮੁਤਾਬਿਕ ਇਸ ਭੂਚਾਲ ਦਾ ਸੈਂਟਰ ਪੁਆਇੰਟ ਅਫਗਾਨਿਸਤਾਨ ਸੀ।
ਮੰਗਲਵਾਰ ਰਾਤ 10 ਵਜ ਕੇ 20 ਮਿੰਟ ‘ਤੇ ਭੂਚਾਲ ਦੇ ਝਟਕੇ ਕੁਝ ਸਕਿੰਟ ਲਈ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕੇ ਮਹਿਸੂਸ ਹੁੰਦਿਆਂ ਹੀ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ ਸਨ। ਫਿਲਹਾਲ ਭੂਚਾਲ ਦੇ ਝਟਕਿਆਂ ਨਾਲ ਜਾਨੀ, ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
ਕੀ ਤੁਹਾਡੇ ਇਲਾਕੇ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਹੋਏ? ਆਪਣੇ ਇਲਾਕੇ ਦਾ ਹਾਲ ਕੁਮੈਂਟ ਕਰਕੇ ਦੱਸੋ…