Breaking News : ਕਬੂਤਰਬਾਜੀ ਮਾਮਲੇ ‘ਚ ਜੇਲ ਤੋਂ ਬਾਹਰ ਆਏ ਦਲੇਰ ਮਹਿੰਦੀ, ਮੱਥਾ ਟੇਕਣ ਦਰਬਾਰ ਸਾਹਿਬ ਰਵਾਨਾ

0
12498

ਪਟਿਆਲਾ | ਸਜਾ ਕੱਟ ਰਹੇ ਪੰਜਾਬੀ ਗਾਇਕ ਦਲੇਰ ਮਹਿੰਦੀ ਅੱਜ 19 ਸਾਲ ਪੁਰਾਣੇ ਮਾਮਲੇ ‘ਚ ਅੱਜ ਜੇਲ ਤੋਂ ਬਾਹਰ ਆ ਗਏ। ਉਨ੍ਹਾਂ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਸੀ ਜਿਸ ਦੇ ਚੱਲਦਿਆਂ ਪਟਿਆਲਾ ਦੀ ਕੇਂਦਰੀ ਜੇਲ ਵਿੱਚ ਬੰਦ ਸਨ। ਹਾਈ ਕੋਰਟ ਵੱਲੋਂ ਸਜਾ ਸਸਪੈਂਡ ਕੀਤੇ ਜਾਣ ਤੋਂ ਬਾਅਦ ਉਹ ਅੱਜ ਬਾਹਰ ਆਏ ਹਨ।

ਦਲੇਰ ਮਹਿੰਦੀ ਨੂੰ ਲੈਣ ਲਈ ਉਨ੍ਹਾਂ ਦਾ ਪਰਿਵਾਰ ਆਇਆ ਹੋਇਆ ਸੀ। ਜੇਲ ਤੋਂ ਬਾਹਰ ਆ ਕੇ ਉਹ ਸਿੱਧਾ ਦਰਬਾਰ ਸਾਹਿਬ ਲਈ ਰਵਾਨਾ ਹੋ ਗਏ।