BREAKING NEWS : ਧੁੰਦ ਕਾਰਨ ਸਿੱਕਮ ‘ਚ ਖੱਡ ‘ਚ ਡਿੱਗਿਆ ਫੌਜੀਆਂ ਦਾ ਟਰੱਕ, 16 ਜਵਾਨ ਸ਼ਹੀਦ

0
556

ਸਿੱਕਮ | ਨਾਰਥ ਸਿੱਕਮ ਦੇ ਜੇਮਾ ਇਲਾਕੇ ਵਿਚ ਫੌਜੀਆਂ ਦਾ ਟਰੱਕ ਖੱਡ ਵਿਚ ਡਿੱਗਿਆ। 16 ਜਵਾਨ ਸ਼ਹੀਦ ਹੋ ਗਏ। ਦੱਸ ਦਈਏ ਕਿ ਅੱਜ ਸਿੱਕਮ ਵਿਚ ਭਾਰੀ ਮੀਂਹ ਵੀ ਪੈ ਰਿਹਾ ਹੈ ਤੇ ਫੌਜ ਦੇ ਜਵਾਨ ਆਪਣੀ ਡਿਊਟੀ ‘ਤੇ ਜਾ ਰਹੇ ਸੀ ਕਿ ਹਾਦਸਾ ਵਾਪਰ ਗਿਆ।

ਮੌਸਮ ਖਰਾਬ ਹੋਣ ਤੇ ਭਾਰੀ ਬਰਫ ਪੈਣ ਦੌਰਾਨ ਟਰੱਕ ਦਾ ਮੋੜ ਕਟਦਿਆਂ ਇਕ ਟਰੱਕ ਖੱਡ ਵਿਚ ਡਿੱਗ ਗਿਆ। ਹਾਦਸੇ ਤੋਂ ਬਾਅਦ ਏਅਰਲਿਫਟ ਕਰਨ ਤੋਂ ਬਾਅਦ ਹਸਪਤਾਲ ਲਿਜਾਣ ਤੋਂ ਹੀ ਇਹ ਸ਼ਹੀਦ ਹੋ ਗਏ। 3 ਵੱਡੇ ਅਫਸਰ ਦੱਸੇ ਜਾ ਰਹੇ ਹਨ ਤੇ ਬਾਕੀ ਅਲੱਗ ਰੈਂਕ ਦੇ ਸੀ। ਫੌਜ ਦੇ 3 ਟਰੱਕ ਟਰੈਵਲ ਕਰ ਰਹੇ ਸੀ ਕਿ ਇਕ ਟਰੱਕ ਡੂੰਘੀ ਖੱਡ ਵਿਚ ਡਿੱਗ ਜਾਂਦਾ ਹੈ। ਟਰੱਕ ਦਾ ਕੰਚੂਮਰ ਨਿਕਲ ਜਾਂਦਾ ਹੈ। ਸਾਡੀ ਰਾਖੀ ਲਈ ਇਹ ਜਵਾਨ ਜਾ ਰਹੇ ਸਨ ਕਿ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਜਗ੍ਹਾ ਇਹ ਜਵਾਨ ਪੋਸਟਿੰਗ ‘ਤੇ ਜਾ ਰਹੇ ਸੀ, ਉਥੇ ਹਮੇਸ਼ਾ ਦੁਸ਼ਮਣ ਫਿਰਾਕ ਵਿਚ ਰਹਿੰਦਾ, ਭਾਰਤ ਵਿਚ ਵੜਨ ਦੀ।