Breaking News : ਆਪ ਦੇ ਮੋਹਿੰਦਰ ਭਗਤ 30 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਚੋਣ ਜਿੱਤੇ, ਬੀਜੇਪੀ ਦੂਜੇ ਤੇ ਕਾਂਗਰਸ ਤੀਜੇ ਨੰਬਰ ‘ਤੇ

0
1223

ਜਲੰਧਰ, 13 ਜੁਲਾਈ | ਆਮ ਆਦਮੀ ਪਾਰਟੀ ਨੇ ਜਲੰਧਰ ਵੈਸਟ ਦੀ ਜ਼ਿਮਣੀ ਚੋਣ ਵੱਡੇ ਫਰਕ ਨਾਲ ਜਿੱਤ ਲਈ ਹੈ। ਵੋਟਿੰਗ ਮੁਕੰਮਲ ਹੋ ਚੁੱਕੀ ਹੈ। ਆਪ ਉਮੀਦਵਾਰ ਮੋਹਿੰਦਰ ਭਗਤ ਨੂੰ 55246 ਵੋਟਾਂ ਮਿਲੀਆਂ ਹਨ। ਦੂਜੇ ਨੰਬਰ ਉੱਤੇ ਬੀਜੇਪੀ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਰਹੇ ਜਿਨ੍ਹਾਂ ਨੂੰ 17921 ਵੋਟਾਂ ਮਿਲੀਆਂ। ਕਾਂਗਰਸ ਤੀਜੇ ਨੰਬਰ ਤੇ ਰਹੀ ਜਿਸ ਨੂੰ 16657 ਵੋਟਾਂ ਮਿਲੀਆਂ ਹਨ। ਬਸਪਾ ਨੂੰ ਸਿਰਫ 615 ਵੋਟਾਂ ਮਿਲੀਆਂ।

ਆਪ ਦੇ ਮੋਹਿੰਦਰ ਭਗਤ ਪਹਿਲੇ ਰਾਉਂਡ ਤੋਂ ਹੀ ਅੱਗੇ ਚਲ ਰਹੇ ਸੀ ਅਤੇ ਅਖੀਰ ਤੱਕ ਅੱਗੇ ਹੀ ਰਹੇ। ਆਮ ਆਦਮੀ ਪਾਰਟੀ ਲਈ ਇਹ ਚੋਣ ਜਿੱਤਣਾ ਕਾਫੀ ਜ਼ਰੂਰੀ ਸੀ ਕਿਉਂਕਿ ਲੋਕ ਸਭਾ ਚੋਣਾਂ ਦੇ ਨਤੀਜੇ ਤੋਂ ਬਾਅਦ ਇਹ ਪਹਿਲੀ ਜ਼ਿਮਣੀ ਚੋਣ ਹੋਈ ਹੈ। ਇਸ ਤੋਂ ਬਾਅਦ 4 ਹੋਰ ਸੀਟਾਂ ਉੱਤੇ ਜ਼ਿਮਣੀ ਚੋਣ ਹੋਣੀ ਹੈ।

ਸ਼ੀਤਲ ਅੰਗੁਰਾਲ ਦੇ ਆਮ ਆਦਮੀ ਪਾਰਟੀ ਅਤੇ ਵਿਧਾਇਕੀ ਤੋਂ ਅਸਤੀਫਾ ਦੇਣ ਕਾਰਨ ਜਲੰਧਰ ਵੈਸਟ ਵਿੱਚ ਜ਼ਿਮਣੀ ਚੋਣ ਹੋਈ ਸੀ।