ਬ੍ਰੇਕਿੰਗ : ਜਲੰਧਰ ‘ਚ ਦੀਵਾਲੀ ਤੋਂ ਪਹਿਲਾਂ ਵੱਡੀ ਵਾਰਦਾਤ, ਪਰਿਵਾਰ ਗਿਆ ਸੀ ਦਵਾਈ ਲੈਣ; ਪਿੱਛੋਂ ਸਵਾ ਲੱਖ ਕੈਸ਼ ਤੇ 8 ਲੱਖ ਸੋਨਾ ਚੋਰੀ

0
1220

ਜਲੰਧਰ, 11 ਨਵੰਬਰ | ਜਲੰਧਰ ‘ਚ ਡੇਢ ਲੱਖ ਦੀ ਨਕਦੀ ਤੇ ਸਾਢੇ 10 ਤੋਲੇ ਸੋਨਾ ਚੋਰੀ ਹੋ ਗਿਆ। ਦੀਵਾਲੀ ਤੋਂ ਪਹਿਲਾਂ ਚੋਰਾਂ ਨੇ ਘਰ ਵਿਚ ਲੱਖਾਂ ਦੀ ਚੋਰੀ ਕੀਤੀ। ਸਵਾ ਲੱਖ ਕੈਸ਼ ਸਣੇ 8 ਲੱਖ ਦਾ ਸੋਨਾ ਚੋਰੀ ਹੋਇਆ ਦੱਸਿਆ ਜਾ ਰਿਹਾ ਹੈ। ਪਰਿਵਾਰ ਬੱਚੇ ਦੀ ਦਵਾਈ ਲੈਣ ਗਿਆ ਸੀ। ਪਿੱਛੋਂ ਘਰ ਖਾਲੀ ਵੇਖ ਕੇ ਚੋਰਾਂ ਨੇ ਹੱਥ ਸਾਫ ਕਰ ਲਿਆ। ਘਟਨਾ ਹਰਦੀਪ ਨਗਰ ਦੀ ਹੈ। ਗੇਟ ਟੱਪ ਕੇ ਘਰ ਵਿਚ ਚੋਰ ਦਾਖਲ ਹੋਏ।

ਚੋਰ ਘਰ ਦੀ ਜਾਲੀ ਤੋੜ ਕੇ ਦਾਖਲ ਹੋਏ। ਚੋਰਾਂ ਨੂੰ ਗੁਆਂਢ ਵਿਚ ਰਹਿੰਦੀ ਮਹਿਲਾ ਨੇ ਬਾਹਰ ਨਿਕਲਦੇ ਸਮੇਂ ਗੇਟ ਟੱਪਦੇ ਵੇਖਿਆ। 2 ਚੋਰ ਬਾਈਕ ਸਵਾਰ ਸਨ। ਮਹਿਲਾ ਦੇ ਰੌਲਾ ਪਾਉਣ ਉਤੇ ਉਹ ਫ਼ਰਾਰ ਹੋ ਗਏ। ਸੀਸੀਟੀਵੀ ਵਿਚ ਚੋਰ ਕੈਦ ਹੋ ਗਏ ਹਨ।

(Note : ਜਲੰਧਰ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/iAL49 ਜਾਂ Whatsapp ਚੈਨਲ https://shorturl.at/kFJMV ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)