ਨਾਡਾ ਸਾਹਿਬ ਗੁਰਦੁਆਰੇ ਤੋਂ ਲਾਈਵ ਪ੍ਰਸਾਰਨ ਸ਼ੁਰੂ : ਕੈਨੇਡਾ, ਅਮਰੀਕਾ ਸਮੇਤ 63 ਦੇਸ਼ਾਂ ‘ਚ ਲਾਈਵ ਸਟ੍ਰੀਮਿੰਗ ਨਾਲ ਲੋਕ ਸੁਣ ਸਕਣਗੇ ਗੁਰਬਾਣੀ

0
1139

ਚੰਡੀਗੜ੍ਹ, 13 ਸਤੰਬਰ | ਸ੍ਰੀ ਦਰਬਾਰ ਸਾਹਿਬ ਦੀ ਤਰ੍ਹਾਂ ਹੁਣ ਪੰਚਕੂਲਾ ਦੇ ਨਾਡਾ ਸਾਹਿਬ ਗੁਰਦੁਆਰੇ ਤੋਂ ਗੁਰਬਾਣੀ ਦੀ ਰੋਜ਼ਾਨਾ ਲਾਈਵ ਸਟ੍ਰੀਮਿੰਗ ਸ਼ੁਰੂ ਕਰ ਦਿੱਤੀ ਹੈ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਤਵਾਰ ਤੋਂ ਇਸ ਦੀ ਸ਼ੁਰੂਆਤ ਕੀਤੀ। ਹਰਿਆਣਾ ਹੀ ਨਹੀਂ ਕੈਨੇਡਾ, ਇਟਲੀ ਸਮੇਤ 63 ਦੇਸ਼ਾਂ ਵਿਚ ਇਸਦਾ ਲਾਈਵ ਪ੍ਰਸਾਰਨ ਕੀਤਾ ਜਾਵੇਗਾ।

ਐਚਐਸਜੀਪੀਸੀ ਵੱਲੋਂ ਲਾਈਵ ਪ੍ਰਸਾਰਨ ਦੇ ਸਾਰੇ ਐਸਕਲੂਸਿਵ ਰਾਈਟਸ ਆਪਣੇ ਕੋਲ ਰੱਖੇ ਗਏ ਹਨ। ਫਿਲਹਾਲ ਸੈਟੇਲਾਈਟ ਚੈਨਲ ਰਾਹੀਂ ਲਾਈਵ ਪ੍ਰਸਾਰਨ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਕਿਸੇ ਵੀ ਤਰ੍ਹਾਂ ਦੀ ਫੀਸ ਤੇ ਚਾਰਜ ਨਹੀਂ ਵਸੂਲਿਆ ਜਾਵੇਗਾ। ਐਚਐਸਜੀਪੀਸੀ ਦੇ ਜਨਰਲ ਸਕੱਤਰ ਰਮਨੀਕ ਮਾਨ ਨੇ ਦੱਸਿਆ ਕਿ ਨਾਡਾ ਸਾਹਿਬ ਗੁਰਦੁਆਰੇ ਤੋਂ ਗੁਰਬਾਣੀ ਪ੍ਰਸਾਰਨ ਸਮੇਂ ਕਿਸੇ ਵੀ ਤਰ੍ਹਾਂ ਦਾ ਵਿਗਿਆਪਨ ਨਹੀਂ ਕੀਤਾ ਜਾ ਸਕਦਾ। ਗੁਰਬਾਣੀ ਦਾ ਪ੍ਰਸਾਰਨ ਸੋਸ਼ਲ ਮੀਡੀਆ ਪੇਜ ਤੇ ਯੂਟਿਊਬ ਚੈਨਲ ਉਤੇ ਵੀ ਕੀਤਾ ਜਾਵੇਗਾ।