ਚੰਡੀਗੜ੍ਹ, 26 ਸਤੰਬਰ | ਇਥੋਂ ਇਕ ਤਾਜ਼ਾ ਖਬਰ ਸਾਹਮਣੇ ਆਈ ਹੈ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ‘ਚ ਅੱਜ ਹੜਤਾਲ ‘ਤੇ ਵਕੀਲ ਚੱਲੇ ਗਏ ਹਨ। ਮਾਮਲਾ ਪੁਲਿਸ ਹਿਰਾਸਤ ਵਿਚ ਵਕੀਲ ਨੂੰ ਥਰਡ ਡਿਗਰੀ ਟਾਰਚਰ ਕਰਨ ਦਾ ਹੈ। ਇਸੇ ਕਾਰਨ ਵਕੀਲਾਂ ਨੇ ਅੱਜ ਹੜਤਾਲ ਕੀਤੀ ਹੈ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਵਕੀਲ ਨਾਲ ਕੀਤੇ ਅਣਮਨੁੱਖੀ ਸਲੂਕ ਅਤੇ ਤਸ਼ੱਦਦ ਦੀ ਜਾਂਚ ਪੰਜਾਬ ਰਾਜ ਤੋਂ ਬਾਹਰ ਤਬਦੀਲ ਕਰਨ ਦੀ ਮੰਗ ਕੀਤੀ ਹੈ ਅਤੇ ਉਦੋਂ ਤੱਕ ਹਾਈ ਕੋਰਟ ਵਿਚ ਕੰਮ ਮੁਲਤਵੀ ਰਹੇਗਾ।