ਬ੍ਰੇਕਿੰਗ : ਕਪੂਰਥਲਾ ਦੀ ਮਾਡਰਨ ਜੇਲ੍ਹ ‘ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਭੰਨੀ LCD, ਕੈਦੀ ਨਾਲ ਬਹਿਸ ਮਗਰੋਂ ਕੀਤਾ ਹੰਗਾਮਾ

0
1325

ਕਪੂਰਥਲਾ, 7 ਜਨਵਰੀ | ਮਾਡਰਨ ਜੇਲ੍ਹ ‘ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਹਾਈ ਸਕਿਓਰਿਟੀ ਬੈਰਕ ‘ਚ ਸੀਸੀਟੀਵੀ  ਨਿਗਰਾਨੀ ਲਈ ਲਗਾਈ ਗਈ ਐਲਸੀਡੀ ਤੋੜ ਦਿੱਤੀ, ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ‘ਤੇ ਥਾਣਾ ਕੋਤਵਾਲੀ ਦੀ ਪੁਲਿਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

ਜਾਣਕਾਰੀ ਅਨੁਸਾਰ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਸਕਿਓਰਿਟੀ ਨਵਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਹਾਈ ਸਕਿਓਰਟੀ ਬੈਰਕਾਂ ‘ਚ ਐਲਸੀਡੀ ਲਗਾਈ ਗਈ ਸੀ। ਜੇਲ੍ਹ ‘ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਕਿਸੇ ਕੈਦੀ ਨਾਲ ਬਹਿਸ ਹੋ ਗਈ। ਇਸ ਦੌਰਾਨ ਜੱਗੂ ਨੇ ਗੁੱਸੇ ਵਿਚ ਦੀਵਾਰ ‘ਤੇ ਲੱਗੀ ਐਲਸੀਡੀ ਉਤਾਰ ਕੇ ਜ਼ਮੀਨ ‘ਤੇ ਸੁੱਟ ਦਿੱਤੀ ਅਤੇ ਜੇਲ੍ਹ ਦੀ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ, ਜਿਸ ਨੂੰ ਲੈ ਕੇ ਥਾਣਾ ਕੋਤਵਾਲੀ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ

ਪੁਲਿਸ ਨੇ ਗੈਂਗਸਟਰ ਖਿਲਾਫ 427 ਆਈਪੀਸੀ ਅਤੇ 42-ਏ ਪ੍ਰਿਜ਼ਨ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜੇਲ ‘ਚ ਬੰਦ ਗੈਂਗਸਟਰ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਦੀ ਇਕ ਕੈਦੀ ਨਾਲ ਬਹਿਸ ਹੋ ਗਈ। ਇਸ ਦੌਰਾਨ ਜੱਗੂ ਨੇ ਲੱਤਾਂ ਮਾਰ ਕੇ LCD ਤੋੜ ਦਿੱਤੀ, ਜਿਸ ਕਾਰਨ ਬਿਜਲੀ ਦੇ ਸਾਮਾਨ ਨਾਲ ਛੇੜਛਾੜ ਕਰਕੇ ਜੇਲ ਦੇ ਕੈਦੀਆਂ ਦੀ ਜਾਨ ਨੂੰ ਖਤਰੇ ਵਿਚ ਪਾਇਆ।

ਵੇਖੋ ਵੀਡੀਓ