ਬ੍ਰੇਕਿੰਗ : ਕੈਨੇਡਾ ‘ਚ ਅੱਤਵਾਦੀ ਅਰਸ਼ਦੀਪ ਡੱਲਾ ਨਾਲ ਗੈਂਗਸਟਰ ਗੁਰਜੰਟ ਵੀ ਗ੍ਰਿਫਤਾਰ, ਪੰਜਾਬ ਪੁਲਿਸ ਦੀ ਟਾਪ ਗੈਂਗਸਟਰ ਲਿਸਟ ‘ਚ ਸ਼ਾਮਲ ਹੈ ਜੰਟਾ

0
234

ਚੰਡੀਗੜ੍ਹ, 13 ਨਵੰਬਰ | ਖਾਲਿਸਤਾਨੀ ਅੱਤਵਾਦੀ ਅਰਸ਼ਦੀਪ ਡੱਲਾ ਨੂੰ ਕੈਨੇਡਾ ‘ਚ ਹਿਰਾਸਤ ‘ਚ ਲਏ ਜਾਣ ਦੀ ਪੁਸ਼ਟੀ ਹੋਈ ਹੈ। ਅਰਸ਼ ਡੱਲਾ ਦੇ ਨਾਲ ਉਸ ਦਾ ਇੱਕ ਸਾਥੀ ਗੁਰਜੰਟ ਸਿੰਘ ਉਰਫ ਜੰਟਾ ਵੀ ਪੁਲਿਸ ਦੀ ਹਿਰਾਸਤ ਵਿਚ ਹੈ। ਅੱਜ ਦੋਵਾਂ ਨੂੰ ਕੈਨੇਡੀਅਨ ਪੁਲਿਸ ਵੱਲੋਂ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਉਕਤ ਮਾਮਲੇ ਦੀ ਸੁਣਵਾਈ ਕੈਨੇਡਾ ਦੇ ਪੀਲ ਏਰੀਆ ‘ਚ ਹੋਵੇਗੀ। ਅਦਾਲਤ ਵਿਚ ਹੋਣ ਵਾਲੀ ਸੁਣਵਾਈ ਦੀ ਸੂਚੀ ਵਿਚ ਅਰਸ਼ ਡੱਲਾ ਅਤੇ ਜੰਟਾ ਦੇ ਨਾਂ ਸ਼ਾਮਲ ਹਨ।

ਸੂਤਰਾਂ ਮੁਤਾਬਕ 28 ਅਕਤੂਬਰ ਨੂੰ ਹਾਲਟਨ ‘ਚ ਹੋਈ ਗੋਲੀਬਾਰੀ ‘ਚ ਅਰਸ਼ ਡੱਲਾ ਦੀ ਬਾਂਹ ‘ਤੇ ਗੋਲੀ ਲੱਗੀ ਸੀ। ਅਰਸ਼ ਆਪਣੀ ਕਾਰ ਵਿਚ ਗੁਰਜੰਟ ਦੇ ਨਾਲ ਸੀ। ਇਸ ਦੌਰਾਨ ਉਨ੍ਹਾਂ ਦੀ ਕਾਰ ਨੇੜੇ ਆ ਕੇ ਰੁਕੀ ਦੂਜੀ ਕਾਰ ਤੋਂ ਗੋਲੀਆਂ ਚਲਾਈਆਂ ਗਈਆਂ, ਜਿਸ ਤੋਂ ਬਾਅਦ ਉਕਤ ਕਾਰ ਕਿਸੇ ਤਰ੍ਹਾਂ ਉਥੋਂ ਭਜਾ ਕੇ ਲੈ ਗਏ। ਜਾਂਚ ਵਿਚ ਸਾਹਮਣੇ ਆਇਆ ਕਿ ਅਰਸ਼ ਡੱਲਾ ਵੱਲੋਂ ਦੋ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਦੇ ਕਾਰਤੂਸ ਪੁਲਿਸ ਨੇ ਬਰਾਮਦ ਕਰ ਲਏ ਹਨ।

ਗੁਰਜੰਟ ਸਿੰਘ ਨੇ ਅਰਸ਼ ਨੂੰ ਨਾਲ ਲੈ ਕੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਅਤੇ ਉਥੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਜਾਂਚ ਤੋਂ ਬਾਅਦ ਪੁਲਿਸ ਨੇ ਅਰਸ਼ ਦੇ ਘਰੋਂ ਕੁਝ ਨਾਜਾਇਜ਼ ਹਥਿਆਰ ਬਰਾਮਦ ਕੀਤੇ ਹਨ, ਜਿਸ ਤੋਂ ਬਾਅਦ ਪੁਲਿਸ ਨੇ ਅਰਸ਼ ਅਤੇ ਗੁਰਜੰਟ ਨੂੰ ਹਿਰਾਸਤ ਵਿਚ ਲੈ ਲਿਆ। ਦੋਵੇਂ ਤਿੰਨ ਦਿਨਾਂ ਲਈ ਪੀਲ ਪੁਲਿਸ ਦੇ ਰਿਮਾਂਡ ‘ਤੇ ਸਨ। ਦੱਸ ਦੇਈਏ ਕਿ ਗੁਰਜੰਟ ਸਿੰਘ ਉਰਫ ਜੰਟਾ ਵੀ ਪੰਜਾਬ ਪੁਲਿਸ ਨੂੰ 2 ਦਰਜਨ ਤੋਂ ਵੱਧ ਮਾਮਲਿਆਂ ਵਿਚ ਲੋੜੀਂਦਾ ਸੀ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)