ਚੰਡੀਗੜ੍ਹ| ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਦਿਹਾਂਤ ਹੋ ਗਿਆ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਮੋਹਾਲੀ ਦੇ ਫੋਰਟਿਸ ਹਸਪਤਾਲ ਚ ਦਾਖਲ ਸਨ, ਜਿਥੇ ਉਨ੍ਹਾਂ ਨੇ ਅੱਜ ਆਖਰੀ ਸਾਹ ਲਏ।
ਸਿਆਸਤ ਦੇ ਤਮਾਮ ਉਤਾਰ ਚੜ੍ਹਾਅ ਵੇਖਦਿਆਂ ਇੱਕ ਯੁੱਗ ਖਤਮ ਹੋ ਗਿਆ। ਇਤਿਹਾਸ ਉਹਨਾਂ ਦੀ ਸ਼ਖਸੀਅਤ ਦੀ ਸਦਾ ਪੜਚੋਲ ਕਰਦਾ ਰਹੇਗਾ। ਸਿਆਸਤ ਚ ਉਨ੍ਹਾਂ ਵਲੋਂ ਕੀਤੀਆਂ ਪ੍ਰਾਪਤੀਆਂ ਲੋਕਾਂ ਨੂੰ ਸਦਾ ਯਾਦ ਰਹਿਣਗੀਆਂ