ਨਵੀਂ ਦਿੱਲੀ | ਪੁਲਿਸ ਨਾਲ ਹੰਗਾਮੇ ਤੋਂ ਬਾਅਦ ਆਖਿਰਕਾਰ ਸੈਕੜੇ ਕਿਸਾਨ ਲਾਲ ਕਿਲੇ ਪਹੁੰਚਣ ‘ਚ ਕਾਮਯਾਬ ਹੋ ਗਏ ਹਨ। ਟ੍ਰੈਕਟਰਾਂ ‘ਤੇ ਸਵਾਰ ਕਿਸਾਨਾਂ ਦੇ ਹੱਥਾਂ ਵਿੱਚ ਤਿਰੰਗੇ ਅਤੇ ਕਿਸਾਨੀ ਝੰਡੇ ਹਨ।
ਲਾਲ ਕਿਲੇ ਦੇ ਸਾਹਮਣੇ ਟ੍ਰੈਕਟਰਾਂ ‘ਤੇ ਚੜ੍ਹ ਕੇ ਕਿਸਾਨਾਂ ਨੇ ਤਿਰੰਗੇ ਅਤੇ ਕਿਸਾਨੀ ਝੰਡੇ ਲਹਿਰਾਉਣੇ ਸ਼ੁਰੂ ਕਰ ਦਿੱਤੇ ਹਨ।
ਕਿਸਾਨਾਂ ਦੇ ਕਈ ਹੋਰ ਕਾਫਿਲੇ ਲਗਾਤਾਰ ਲਾਲ ਕਿਲੇ ਵੱਲ ਵੱਧ ਰਹੇ ਹਨ। ਮੀਡੀਆ ਵੱਲੋਂ ਪੁੱਛਣ ‘ਤੇ ਕਿਸਾਨਾਂ ਨੇ ਕਿਹਾ ਕਿ ਜਿੱਥੇ ਪ੍ਰਧਾਨ ਮੰਤਰੀ ਮੰਨ ਜਾਉਣਗੇ ਉੱਥੇ ਤੱਕ ਅਸੀਂ ਜਾਵਾਂਗੇ।
ਲਾਲ ਕਿਲੇ ਵੱਲ ਵੱਧ ਰਹੇ ਕਿਸਾਨਾਂ ‘ਤੇ ਦਿੱਲੀ ਦੇ ਆਈਟੀਓ ਚੌਕ ਵਿੱਚ ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਬਹੁਤ ਸਾਰੇ ਕਿਸਾਨਾਂ ਨੂੰ ਟ੍ਰੈਕਟਰਾਂ ਤੋਂ ਥੱਲੇ ਉਤਾਰ ਕੇ ਭਜਾ ਦਿੱਤਾ।
ਪੁਲਿਸ ਦੇ ਰੋਕੇ ਜਾਣ ਦੇ ਬਾਵਜੂਦ ਕਿਸਾਨ ਨਹੀਂ ਰੁਕੇ ਲਾਲ ਕਿਲਾ ਪਹੁੰਚਣ ‘ਚ ਕਾਮਯਾਬ ਹੋ ਗਏ।
(ਨੋਟ – ਇਹ ਖਬਰ ਲਗਾਤਾਰ ਅਪਡੇਟ ਹੋ ਰਹੀ ਹੈ। ਅਸੀਂ ਇਸ ਦੇ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ।)
(ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ https://bit.ly/2MTgTyt ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)