ਬ੍ਰੇਕਿੰਗ : ਜਲੰਧਰ ‘ਚ ਨਵੇਂ ਸਾਲ ਦੀ ਸਵੇਰ ਨਹਿਰ ਨੇੜੇ ਮਿਲੀ DSP ਦੀ ਲਾਸ਼, CCTV ਫੁਟੇਜ ਖੰਗਾਲ ਰਹੀ ਪੁਲਿਸ

0
1096

ਜਲੰਧਰ, 1 ਜਨਵਰੀ | ਨਵੇਂ ਸਾਲ ਦੀ ਸਵੇਰ ਨੂੰ ਜਲੰਧਰ ਦੀ ਬਸਤੀ ਬਾਵਾ ਖੇਲ ਨਹਿਰ ਨੇੜੇ ਲਾਸ਼ ਮਿਲੀ। ਲਾਸ਼ ਕੋਲੋਂ ਬਰਾਮਦ ਹੋਏ ਸ਼ਨਾਖਤੀ ਕਾਰਡ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਵਿਅਕਤੀ ਪੀਏਪੀ ‘ਚ DSP ਵਜੋਂ ਤਾਇਨਾਤ ਸੀ। ਮ੍ਰਿਤਕ ਦੀ ਪਛਾਣ ਦਲਬੀਰ ਸਿੰਘ ਵਜੋਂ ਹੋਈ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਸੀਸੀਟੀਵੀ ਫੁਟੇਜ ਖੰਗਾਲ ਰਹੀ ਤਾਂ ਜੋ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇ। ਖਬਰ ਲਿਖੇ ਜਾਣ ਤੱਕ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲਗ ਪਾਇਆ ।