ਨਵੀਂ ਦਿੱਲੀ, 8 ਫਰਵਰੀ | ਦਿੱਲੀ ਵਿਧਾਨ ਸਭਾ ਚੋਣਾਂ ਦੇ ਰੁਝਾਨਾਂ ਮੁਤਾਬਕ ਭਾਜਪਾ 27 ਸਾਲਾਂ ਬਾਅਦ ਸੱਤਾ ਵਿੱਚ ਵਾਪਸੀ ਕਰਦੀ ਨਜ਼ਰ ਆ ਰਹੀ ਹੈ। ਵੋਟਾਂ ਦੀ ਗਿਣਤੀ ਦੇ 4 ਘੰਟੇ ਬਾਅਦ ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ 70 ਸੀਟਾਂ ‘ਚੋਂ ਭਾਜਪਾ 46 ਸੀਟਾਂ ‘ਤੇ ਅਤੇ ਆਮ ਆਦਮੀ ਪਾਰਟੀ (ਆਪ) 24 ਸੀਟਾਂ ‘ਤੇ ਅੱਗੇ ਚੱਲ ਰਹੀ ਹੈ।
ਦਿੱਲੀ ਦੀ ਜੰਗਪੁਰਾ ਸੀਟ ਤੋਂ ਆਪ ਦੇ ਸਾਬਕਾ ਡਿਪਟੀ CM ਮਨੀਸ਼ ਸਿਸੋਦੀਆ BJP ਉਮੀਦਵਾਰ ਤਰਵਿੰਦਰ ਸਿੰਗ ਮਰਵਾਹ ਤੋਂ ਹਾਰ ਗਏ ਹਨ।