ਬ੍ਰੇਕਿੰਗ : CM ਮਾਨ ਵੱਲੋਂ 50 ਬੈੱਡ ਵਾਲਾ ਹਸਪਤਾਲ ਲੋਕ ਅਰਪਣ, ਖਰੜ ‘ਚ ਕੀਤਾ ਉਦਘਾਟਨ

0
385

ਮੋਹਾਲੀ | CM ਮਾਨ ਵੱਲੋਂ 50 ਬੈੱਡ ਵਾਲਾ ਹਸਪਤਾਲ ਲੋਕ ਅਰਪਣ ਕੀਤਾ ਗਿਆ। ਅੱਜ ਹਸਪਤਾਲ ਦਾ ਉਦਘਾਟਨ ਕੀਤਾ। ਮੋਹਾਲੀ ਦੇ ਖਰੜ ਵਿਚ ਹਸਪਤਾਲ ਲੋਕ ਅਰਪਿਤ ਕੀਤਾ। ਉਨ੍ਹਾਂ ਕਿਹਾ ਕਿ 8.59 ਕਰੋੜ ਦੀ ਲਾਗਤ ਨਾਲ ਹਸਪਤਾਲ ਬਣਾਇਆ ਹੈ।

ਮਦਰ ਐਂਡ ਚਾਈਲਡ ਕੇਅਰ ਵਿੰਗ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨੂੰ ਜੋ ਗਾਰੰਟੀ ਦਿੱਤੀ ਪੂਰੀ ਕਰ ਰਹੇ ਹਾਂ। ਸਾਲ ਅੰਦਰ ਮੁਹੱਲਾ ਕਲੀਨਿਕ ਵਿਚ 31 ਲੱਖ ਲੋਕ ਇਲਾਜ ਕਰਵਾ ਚੁੱਕੇ ਹਨ। 75 ਤੋਂ 100 ਮੁਹੱਲਾ ਕਲੀਨਿਕ ਹੋਰ ਖੋਲ੍ਹੇ ਜਾਣਗੇ। ਖਰੜ ਦਾ ਹਸਪਤਾਲ ਆਧੁਨਿਕ ਸਹੂਲਤਾਂ ਨਾਲ ਲੈਸ ਹੈ। 1 ਸਾਲ ਅੰਦਰ 35 ਜੱਚਾ-ਬੱਚਾ ਕੇਂਦਰ ਖੋਲ੍ਹੇ। ਸੀਐਮ ਮਾਨ ਨੇ ਵਿਰੋਧੀਆਂ ਉਤੇ ਵੀ ਨਿਸ਼ਾਨਾ ਸਾਧਿਆ।