ਬ੍ਰੇਕਿੰਗ : ਮਹਾਡਿਬੇਟ ‘ਚ ਬੋਲੇ CM ਭਗਵੰਤ ਮਾਨ ; SYL ਦਾ ਹੱਲ ਸਿਰਫ YSL ਹੈ

0
709

ਲੁਧਿਆਣਾ, 1 ਨਵੰਬਰ | ਮਹਾਡਿਬੇਟ ਸ਼ੁਰੂ ਹੋ ਗਈ ਹੈ ਤੇ ਸੀਐਮ ਮਾਨ ਪੁੱਜ ਗਏ ਹਨ ਤੇ ‘ਮੈਂ ਪੰਜਾਬ ਬੋਲਦਾ ਹਾਂ’ ਮਹਾਡਿਬੇਟ ਦੇ ਮੰਚ ‘ਤੇ ਇਕੱਲੇ CM ਮਾਨ ਪੁੱਜੇ ਹਨ। ਵਿਰੋਧੀ ਗੈਰ-ਹਾਜ਼ਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਉਤੇ ਕਈ ਸਿਆਸੀ ਪਾਰਟੀਆਂ ਨੇ ਰਾਜ ਕੀਤਾ ਪਰ ਪਾਣੀਆਂ ਦੇ ਮਸਲੇ ਨੂੰ ਉਲਝਾਈ ਰੱਖਿਆ, ਜਿੰਨੇ ਵਾਰ ਵੀ ਪੰਜਾਬ ਦੇ ਮੁੱਦਿਆਂ ‘ਤੇ ਫੈਸਲਾ ਹੋਇਆ, ਦੂਜੀਆਂ ਪੰਜਾਬ ਵਿਚ ਉਸ ਸਮੇਂ ਦੀਆਂ ਸਰਕਾਰਾਂ ਕਦੇ ਸੁਪਰੀਮ ਕੋਰਟ ਵਿਚ ਅਪੀਲ ਲਈ ਨਹੀਂ ਗਈਆਂ। ਜਦੋਂ ਤੋਂ ਸਾਡੀ ਸਰਕਾਰ ਆਈ ਹੈ, ਅਸੀਂ ਪੰਜਾਬ ਦੇ ਮੁੱਦੇ ਚੁੱਕੇ ਹਨ ਤੇ ਸੁਪਰੀਮ ਕੋਰਟ ਤਕ ਪਹੁੰਚ ਕੀਤੀ ਹੈ। ‘ਮੈਂ ਪੰਜਾਬ ਬੋਲਦਾ ਹਾਂ’ ਦੀ ਮਹਾਡਿਬੇਟ ਅੱਜ ਲੁਧਿਆਣਾ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਚ ਰੱਖੀ ਗਈ ਹੈ। ਇਸ ਡਿਬੇਟ ਵਿਚ ਪੰਜਾਬ ਦੇ ਮੁੱਦਿਆਂ ‘ਤੇ ਚਰਚਾ ਹੋ ਰਹੀ ਹੈ। ਮਹਾਡਿਬੇਟ ‘ਚ CM ਭਗਵੰਤ ਮਾਨ ਬੋਲੇ ਕਿ SYL ਦਾ ਹੱਲ ਸਿਰਫ YSL ਹੈ।

ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਨੇ ਡਿਬੇਟ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ ਹੈ। ਦੂਜੇ ਪਾਸੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਰਤਾਂ ‘ਤੇ ਡਿਬੇਟ ਵਿਚ ਆਉਣ ਦੀ ਗੱਲ ਕਹੀ ਹੈ। ਇਸ ਤੋਂ ਇਲਾਵਾ ਸੁਨੀਲ ਜਾਖੜ ਤੇ ਪ੍ਰਤਾਪ ਸਿੰਘ ਬਾਜਵਾ ਦੇ ਆਉਣ ‘ਤੇ ਸਸਪੈਂਸ ਬਣਿਆ ਹੋਇਆ ਹੈ।

ਸ਼ਹਿਰ ‘ਚ ਕਰੀਬ 30 ਥਾਵਾਂ ‘ਤੇ ਨਾਕਾਬੰਦੀ ਕੀਤੀ ਗਈ ਹੈ। ਆਉਣ-ਜਾਣ ਵਾਲੇ ਹਰ ਵਿਅਕਤੀ ਦੀ ਤਲਾਸ਼ੀ ਲਈ ਜਾ ਰਹੀ ਹੈ। ਪੰਜਾਬ ਦੇ ਚੱਪੇ-ਚੱਪੇ ਤੋਂ ਸੀਨੀਅਰ ਪੁਲਿਸ ਅਫ਼ਸਰਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਖੁੱਲ੍ਹੀ ਬਹਿਸ ਵਿਚ 4 ਗੇਟਾਂ ‘ਤੇ ਅਧਿਕਾਰੀ ਤਾਇਨਾਤ ਕੀਤੇ ਜਾਣਗੇ। ਮੁੱਖ ਦਰਵਾਜ਼ੇ ‘ਤੇ 2 ਗੇਟ ਬਣਾਏ ਗਏ ਹਨ ਜਿਥੇ ਲੋਕਾਂ ਨੂੰ ਆਡੀਟੋਰੀਅਮ ਅੰਦਰ ਐਂਟਰੀ ਦਿੱਤੀ ਜਾਵੇਗੀ ਪਰ ਆਮ ਆਦਮੀ ਪਾਰਟੀ ਤੇ ਸਰਕਾਰ ਨੇ ਆਪਣੇ ਵਿਧਾਇਕਾਂ ਤੇ ਨੇਤਾਵਾਂ ਨੂੰ ਇਸ ਡਿਬੇਟ ਵਿਚ ਆਉਣ ਦੀ ਬਜਾਏ ਘਰਾਂ ਜਾਂ ਦਫਤਰਾਂ ਵਿਚ ਹੀ ਟੀਵੀ ‘ਤੇ ਡਿਬੇਟ ਦੇਖਣ ਨੂੰ ਕਿਹਾ ਹੈ। ‘ਆਪ’ ਸਰਕਾਰ ਦਾ ਮਕਸਦ ਹੈ ਕਿ ਡਿਬੇਟ ਦੌਰਾਨ ਹਾਲ ਵਿਚ ਵੱਧ ਤੋਂ ਵੱਧ ਲੋਕ ਹੋਣੇ ਚਾਹੀਦੇ ਹਨ ਤਾਂ ਕਿ ਜਨਤਾ ਨੂੰ SYL ਮੁੱਦੇ ਦੀ ਸਾਰੀ ਅਸਲੀਅਤ ਦਾ ਪਤਾ ਲੱਗ ਸਕੇ।