ਬ੍ਰੇਕਿੰਗ : ਅੰਮ੍ਰਿਤਸਰ ਦੇ ਹਸਪਤਾਲ ‘ਚੋਂ ਪੁਲਿਸ ਨੂੰ ਚਕਮਾ ਦੇ ਕੈਦੀ ਫਰਾਰ

0
383

ਅੰਮ੍ਰਿਤਸਰ, 25 ਸਤੰਬਰ | ਗੁਰੂ ਨਾਨਕ ਦੇਵ ਹਸਪਤਾਲ ‘ਚੋਂ ਕੈਦੀ ਫਰਾਰ ਹੋ ਗਿਆ । ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਕੈਦੀ ਦਾ ਨਾਂ ਨਾਜ਼ਰ ਸਿੰਘ ਹੈ। ਨਾਜ਼ਰ ਸਿੰਘ ਪਿੰਡ ਕੁਰਾਲੀਆ ਥਾਣਾ ਰਮਦਾਸ ਦਾ ਵਸਨੀਕ ਹੈ। ਉਸ ਦੇ ਖ਼ਿਲਾਫ਼ ਥਾਣਾ ਘੜਿੰਡਾ ‘ਚ ਐਨਡੀਪੀਸੀ ਐਕਟ ਦਾ ਕੇਸ ਦਰਜ ਕੀਤਾ ਗਿਆ ਸੀ।

ਉਸ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਕਰਵਾਇਆ ਗਿਆ। ਇਥੋਂ ਉਹ ਰਾਤ ਕਰੀਬ ਸਾਢੇ 10 ਵਜੇ ਪੁਲਿਸ ਗਾਰਡ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ।