ਅੰਮ੍ਰਿਤਸਰ, 24 ਜੁਲਾਈ | ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਆ ਰਹੀ ਹੈ। ਬੀਪੀਓ ਰਾਜਾਤਾਲ ਨੇੜਿਓ ਬੀਐਸਐਫ ਨੇ ਇੱਕ ਪਾਕਿਸਤਾਨੀ ਨੂੰ ਗ੍ਰਿਫਤਾਰ ਕੀਤਾ ਹੈ।
ਬੀਐਸਐਫ ਜਵਾਨਾਂ ਨੇ ਜਦੋਂ ਤਾਰਾਂ ‘ਚ ਹਲਚਲ ਵੇਖੀ ਤਾਂ ਤੁਰੰਤ ਐਕਸ਼ਨ ਲੈਂਦੇ ਹੋਏ ਪਾਕਿਸਤਾਨੀ ਨਾਗਰਿਕ ਨੂੰ ਕਾਬੂ ਕੀਤਾ। ਇਸ ਦੀ ਪਛਾਣ ਮੁਹੰਮਦ ਹਫੀਜ਼ ਵਜੋਂ ਹੋਈ ਹੈ ਜਿਸ ਦੀ ਉਮਰ ਕਰੀਬ 20 ਸਾਲ ਦੱਸੀ ਜਾ ਰਹੀ ਹੈ। ਕਾਬੂ ਕੀਤੇ ਵਿਅਕਤੀ ਵਲੋਂ ਮੋਬਾਈਲ, 500 ਰੁਪਏ ਬਰਾਮਦ ਹੋਏ ਹਨ। ਬੀਐਸਐਫ ਸਮੇਤ ਹੋਰ ਸੁਰੱਖਿਆ ਏਜੰਸੀਆਂ ਗ੍ਰਿਫਤਾਰ ਕੀਤੇ ਵਿਅਕਤੀ ਕੋਲੋਂ ਪੁੱਛਗਿਛ ਕਰ ਰਹੀਆਂ ਹਨ।







































