ਬ੍ਰੇਕਿੰਗ : ਜਲੰਧਰ ਜ਼ਿਮਨੀ ਚੋਣ ਲਈ BJP ਤੇ AAP ਨੇ ਐਲਾਨੇ ਉਮੀਦਵਾਰ

0
1727

ਜਲੰਧਰ |  ਜਲੰਧਰ ਜ਼ਿਮਨੀ ਚੋਣ ਲਈ BJP ਨੇ ਸ਼ੀਤਲ ਅੰਗੁਰਾਲ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਮਹਿੰਦਰ ਭਗਤ ਨੂੰ ਉਮੀਦਵਾਰ ਐਲਾਨਿਆ ਹੈ।

ਦੱਸਣਯੋਗ ਹੈ ਕਿ ਆਪ ਦੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦਾ ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਚੋਣ ਕਮਿਸ਼ਨ ਨੇ 10 ਜੁਲਾਈ ਨੂੰ ਜ਼ਿਮਨੀ ਚੋਣ ਕਰਵਾਉਣ ਦਾ ਐਲਾਨ ਕਰ ਦਿੱਤਾ ਸੀ , ਜਿਸ ਨੂੰ ਦੇਖਦੇ ਹੋਏ ਅੱਜ 2 ਪਾਰਟੀਆਂ ਆਪ ਤੇ ਭਾਜਪਾ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।

ਇਸ ਵਾਰ ਦਾ ਮੁਕਾਬਲਾ ਦੇਖਣ ਯੋਗ ਹੋਵੇਗਾ ਕਿਉਂਕਿ ਆਪ ਦੇ ਵਿਧਾਇਕ ਰਹੇ ਸ਼ੀਤਲ ਅੰਗੁਰਾਲ ਭਾਜਪਾ ਤੇ ਭਾਜਪਾ ਦੇ ਉਮੀਦਵਾਰ ਰਹੇ ਮਹਿੰਦਰ ਭਗਤ ਆਮ ਆਦਮੀ ਪਾਰਟੀ ਵਲੋਂ ਚੋਣ ਲੜਨਗੇ ।