ਬ੍ਰੇਕਿੰਗ : ਅੰਮ੍ਰਿਤਸਰ ‘ਚ ASI ਦੇ ਪੁੱਤਰ ਹੀ ਨਿਕਲੇ ਚੋਰ, 4 ਮੁਲਜ਼ਮਾਂ ਨੂੰ ਫੋਨ ਦੀ ਲੋਕੇਸ਼ਨ ਨੇ ਕਰਵਾਇਆ ਗ੍ਰਿਫ਼ਤਾਰ, ਲੁੱਟਦੇ ਸਨ ਕਾਰਾਂ

0
1278

ਅੰਮ੍ਰਿਤਸਰ, 9 ਨਵੰਬਰ | ਪੁਲਿਸ ਨੇ 5 ਮੈਂਬਰੀ ਕਾਰ ਖੋਹਣ ਵਾਲੇ ਗਿਰੋਹ ਦੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਫੜੇ ਗਏ ਚਾਰ ਮੁਲਜ਼ਮਾਂ ਵਿੱਚੋਂ 2 ਏਐਸਆਈ ਦੇ ਪੁੱਤਰ ਹਨ। ਇਨ੍ਹਾਂ ਵਿਚੋਂ ਇੱਕ ਦਾ ਪਿਤਾ ਅੰਮ੍ਰਿਤਸਰ ਅਰਬਨ ਵਿੱਚ ਤਾਇਨਾਤ ਹੈ ਅਤੇ ਦੂਜੇ ਦਾ ਪਿਤਾ ਅੰਮ੍ਰਿਤਸਰ ਦਿਹਾਤੀ ਵਿਚ ਤਾਇਨਾਤ ਹੈ। ਫਿਲਹਾਲ ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ।।

ਦੱਸ ਦਈਏ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਸਾਹਿਲ ਗਿੱਲ ਵਾਸੀ ਕੋਟ ਖਾਲਸਾ, ਗੁਰਪ੍ਰੀਤ ਸਿੰਘ ਵਾਸੀ ਇਸਲਾਮਾਬਾਦ, ਜਸ਼ਨਪ੍ਰੀਤ ਸਿੰਘ ਵਾਸੀ ਕੋਟ ਖਾਲਸਾ ਅਤੇ ਰਾਜਨਦੀਪ ਸਿੰਘ ਵਾਸੀ ਲੋਹਾਰਕਾ ਰੋਡ ਵਜੋਂ ਹੋਈ ਹੈ। ਜਦਕਿ ਇਨ੍ਹਾਂ ਦਾ ਪੰਜਵਾਂ ਸਾਥੀ ਬਬਲੂ ਵਾਸੀ ਇਸਲਾਮਾਬਾਦ ਅਜੇ ਫਰਾਰ ਹੈ। ਇਹ ਘਟਨਾ 5 ਨਵੰਬਰ ਨੂੰ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਵਿਖੇ ਵਾਪਰੀ ਸੀ।

ਵਰਿੰਦਾਵਨ ਗਾਰਡਨ ‘ਚ ਰਹਿਣ ਵਾਲੇ ਅੰਕੁਰ ਸ਼ਰਮਾ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਹ ਰਾਤ ਕਰੀਬ ਡੇਢ ਵਜੇ ਰਣਜੀਤ ਐਵੀਨਿਊ ‘ਚ ਖਾਣਾ ਖਾਣ ਆਇਆ ਸੀ। ਉਸ ਨੇ ਰਣਜੀਤ ਐਵੀਨਿਊ ਡੀ-ਬਲਾਕ ਵਿਖੇ ਸੇਲਟੋਸ ਕਾਰ ਵਿਚ ਕੁਝ ਖਾਣਾ ਖਾਧਾ ਸੀ। ਉਦੋਂ ਦਿੱਲੀ ਨੰਬਰ ਦੀ ਸਵਿਫਟ ਕਾਰ ਉਨ੍ਹਾਂ ਦੇ ਕੋਲ ਆ ਕੇ ਰੁਕੀ।

ਅੰਕੁਰ ਨੇ ਦੱਸਿਆ ਕਿ ਖਾਣਾ ਖਾਣ ਤੋਂ ਬਾਅਦ ਉਹ ਬਿੱਲ ਦਾ ਭੁਗਤਾਨ ਕਰਨ ਲਈ ਰੈਸਟੋਰੈਂਟ ਚਲਾ ਗਿਆ। ਉਸਦੀ ਕਾਰ ਸਟਾਰਟ ਹੋ ਗਈ ਪਰ ਕਾਰ ਦੀਆਂ ਚਾਬੀਆਂ ਉਸਦੀ ਜੇਬ ਵਿਚ ਸਨ। ਜਦੋਂ ਕਾਰ ਦੀ ਚਾਬੀ ਖੋਹੀ ਗਈ ਤਾਂ ਸਾਇਰਨ ਵੱਜਣ ਲੱਗਾ, ਜਿਸ ਤੋਂ ਬਾਅਦ ਆਰੋਪੀ ਵਾਪਸ ਆਏ ਅਤੇ ਉਸ ਦੀ ਕੁੱਟਮਾਰ ਕੀਤੀ ਅਤੇ ਕਾਰ ਦੀਆਂ ਚਾਬੀਆਂ ਆਪਣੇ ਨਾਲ ਲੈ ਗਏ। ਜਦੋਂ ਮੁਲਜ਼ਮ ਨੇ ਕਾਰ ਚੋਰੀ ਕੀਤੀ ਤਾਂ ਉਸ ਦਾ ਐਪਲ ਮੋਬਾਇਲ ਵੀ ਕਾਰ ਵਿਚ ਪਿਆ ਸੀ।

ਵਾਰਦਾਤ ਸਮੇਂ ਮੁਲਜ਼ਮ ਕਾਰ ਸਮੇਤ ਐਪਲ ਮੋਬਾਇਲ ਵੀ ਲੈ ਗਏ। ਇਸ ਦੌਰਾਨ ਪੁਲਿਸ ਨੂੰ ਫੋਨਾਂ ਰਾਹੀਂ ਮੁਲਜ਼ਮਾਂ ਦੀ ਲੋਕੇਸ਼ਨ ਅਤੇ ਹਰਕਤ ਦੀ ਜਾਣਕਾਰੀ ਮਿਲੀ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਬੀਤੀ ਰਾਤ ਤੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਪੁਲਿਸ ਨੇ ਖੋਹੀ ਗਈ ਸੈਲਟੋਸ ਕਾਰ ਅਤੇ ਵਾਰਦਾਤ ਵਿਚ ਵਰਤੀ ਗਈ ਸਵਿਫਟ ਕਾਰ ਬਰਾਮਦ ਕਰ ਲਈ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 4 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।