Breaking : ਅੰਮ੍ਰਿਤਪਾਲ ਤੇ ਸਾਥੀਆਂ ਨੂੰ ਡਿਬਰੂਗੜ੍ਹ ਜੇਲ੍ਹ ‘ਚ ਮਿਲਿਆ NSA ਤਹਿਤ ਗਠਿਤ ਬੋਰਡ, ਕਲਮਬੰਦ ਕੀਤੇ ਬਿਆਨ

0
666

ਚੰਡੀਗੜ੍ਹ | ਅਸਾਮ ਦੀ ਡਿਬਰੂਗੜ੍ਹ ਜੇਲ੍ਹ ‘ਚ ਬੰਦ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦਾ ਮੁਖੀ ਅੰਮ੍ਰਿਤਪਾਲ ਸਿੰਘ, ਸਾਥੀ ਪਪਲਪ੍ਰੀਤ ਤੇ ਹੋਰ ਪੰਜਾਬ ਦੇ ਨੌਜਵਾਨਾਂ ਨੂੰ ਮਿਲਣ ਲਈ NSA ਤਹਿਤ ਗਠਿਤ ਬੋਰਡ ਦੇ ਮੈਂਬਰਾਂ ਨੂੰ ਮਿਲਣ ਪਹੁੰਚਿਆ। ਬੋਰਡ ਦੇ ਮੈਂਬਰਾਂ ਨੇ ਅੰਮ੍ਰਿਤਪਾਲ ਤੇ ਉਸ ਦੇ ਸਾਥੀਆਂ ਨਾਲ ਵੱਖਰੇ ਤੌਰ ‘ਤੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਤੋਂ ਕੁਝ ਸਵਾਲ ਪੁੱਛੇ ਤੇ ਬਿਆਨ ਦਰਜ ਕਰਵਾਏ।

ਹਾਲਾਂਕਿ ਬੋਰਡ ਦੇ ਮੈਂਬਰਾਂ ਵੱਲੋਂ ਕਿਹੜੇ ਸਵਾਲ ਪੁੱਛੇ ਗਏ ਤੇ ਬਿਆਨ ਕਿਵੇਂ ਦਰਜ ਕੀਤੇ, ਇਸ ਦੀ ਜਾਣਕਾਰੀ ਅਜੇ ਜਨਤਕ ਨਹੀਂ ਕੀਤੀ ਗਈ। ਉਨ੍ਹਾਂ ਨੂੰ ਗੁਪਤ ਰੱਖਿਆ ਗਿਆ ਹੈ। ਬੋਰਡ ਦੇ ਮੈਂਬਰ ਸੁਵੀਰ ਸਿਓਕੰਦ, ਦਿਵਯਾਂਸ਼ੂ ਜੈਨ, ਪੰਜਾਬ ਪੁਲਿਸ ਦੇ ਆਈਜੀ ਰਾਕੇਸ਼ ਅਗਰਵਾਲ ਨੇ ਹਾਈਕੋਰਟ ਦੇ ਸਾਬਕਾ ਸੇਵਾਮੁਕਤ ਜਸਟਿਸ ਸ਼ਬੀਹੁਲ ਹਸਨੈਨ ਦੀ ਪ੍ਰਧਾਨਗੀ ਹੇਠ ਐਨਐਸਏ ਤਹਿਤ ਗਠਿਤ ਬੋਰਡ ਦੀ ਮੀਟਿੰਗ ਕੀਤੀ।