ਚੰਡੀਗੜ੍ਹ, 25 ਸਤੰਬਰ | ਸੰਸਦ ਮੈਂਬਰ ਕੰਗਨਾ ਰਣੌਤ ਨੇ ਖੇਤੀ ਕਾਨੂੰਨਾਂ ਤੇ ਕਿਸਾਨਾਂ ਬਾਰੇ ਦਿੱਤੇ ਆਪਣੇ ਬਿਆਨ ‘ਤੇ ਮਾਫੀ ਮੰਗੀ। ਉਨ੍ਹਾਂ ਕਿਹਾ ਕਿ ਜੇ ਮੇਰੇ ਸ਼ਬਦਾਂ ਨਾਲ ਕਿਸੇ ਨੂੰ ਠੇਸ ਪਹੁੰਚੀ ਹਾਂ ਤਾਂ ਮੈਨੂੰ ਅਫਸੋਸ ਹੈ। ਮੈਂ ਆਪਣੇ ਸ਼ਬਦਾਂ ਲਈ ਮਾਫੀ ਮੰਗਦੀ ਹਾਂ।
ਉਨ੍ਹਾਂ ਕਿਹਾ ਕਿ ਮੈਨੂੰ ਹੁਣ ਧਿਆਨ ਰੱਖਣਾ ਚਾਹੀਦਾ ਹੈ ਕਿ ਮੈਂ ਹੁਣ ਕੋਈ ਕਲਾਕਾਰ ਨਹੀਂ ਸਗੋਂ ਭਾਜਪਾ ਦੀ ਕਾਰਜਕਰਤਾ ਹਾਂ। ਇਸ ਲਈ ਮੇਰੇ ਵਿਚਾਰ ਨਿੱਜੀ ਨਹੀਂ ਹੋਣੇ ਚਾਹੀਦੇ ਸਗੋਂ ਪਾਰਟੀ ਦਾ ਸਟੈਂਡ ਹੋਣਾ ਚਾਹੀਦਾ ਹੈ। ਇਸ ਲਈ ਜੇ ਮੇਰੇ ਵਿਚਾਰਾਂ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮਾਫੀ ਮੰਗਦੀ ਹਾਂ।