ਪੰਛੀ, ਹਵਾ ਦੇ ਬੁੱਲੇ ਤੇ ਸੱਚੇ ਪਿਆਰ ਨੂੰ ਸਰਹੱਦਾਂ ਰੋਕ ਨਹੀਂ ਸਕਦੀਆਂ, ਪਾਕਿਸਤਾਨ ਤੋਂ ਆਈ ਸ਼ੁਮਾਇਲਾ ਨੇ ਜਲੰਧਰ ਦੇ ਮੁੰਡੇ ਨਾਲ ਕਰਵਾਇਆ ਵਿਆਹ

0
8468

ਕਹਿੰਦੇ ਹਨ ਕਿ ਪ੍ਰੇਮ ਨੂੰ ਸਰਹੱਦਾਂ ਵਿਚ ਨਹੀਂ ਬੰਨ੍ਹਿਆ ਜਾ ਸਕਦਾ, ਪ੍ਰੇਮ ਗਹਿਰਾ ਹੋਵੇ ਤਾਂ ਦੇਸ਼ ਤੇ ਸੂਬਿਆਂ ਦੀਆਂ ਸਰਹੱਦਾਂ ਦੇ ਪਾਰ ਵੀ ਰਿਸ਼ਤੇ ਬਣਦੇ ਹਨ ਤੇ ਕਾਇਮ ਰਹਿੰਦੇ ਹਨ। ਅਜਿਹਾ ਹੀ ਕੁਝ ਜਲੰਧਰ ਦੀ ਮਧੂਬਨ ਕਾਲੋਨੀ ਵਿਚ ਦੇਖਣ ਨੂੰ ਮਿਲਿਆ। ਪਿਛਲੇ ਤਿੰਨ-ਚਾਰ ਦਿਨ ਤੋਂ ਇਥੇ ਮਾਹੌਲ ਕਾਫ ਵੱਖਰਾ ਹੈ, ਕਿਉਂਕਿ ਇਥੋਂ ਦੇ ਰਹਿਣ ਵਾਲੇ ਬੈਂਕ ਤੋਂ ਰਿਟਾਇਰ ਓਮ ਪ੍ਰਕਾਸ਼ ਦੇ ਬੇਟੇ ਕਮਲ ਕਲਿਆਣ ਦਾ ਵਿਆਹ ਹੈ।

ਖਾਸ ਗੱਲ ਇਹ ਹੈ ਕਿ ਉਨ੍ਹਾਂ ਦੀ ਮੰਗਣੀ ਜਨਵਰੀ 2018 ਵਿਚ ਪਾਕਿਸਤਾਨ ਦੇ ਯੁਹਾਨਾਬਾਦ ਦੀ ਸ਼ੁਮਾਇਲਾ ਨਾਲ ਹੋਈਈ ਸੀ। ਉਸ ਦਿਨ ਇਕ ਵੀਡੀਓ ਕਾਲ ਹੋਈ, ਇਸ ਵਿਚ ਦੋਵਾਂ ਪਰਿਵਾਰਾਂ ਦੇ ਮੈਂਬਰ ਇਕੱਠੇ ਹੋਏ। ਸ਼ਮਾਇਲਾ ਲਾਲ ਜੋੜੇ ਵਿਚ ਸਜੀ ਹੋਈ ਸੀ। ਸਾਰੀਆਂ ਰਸਮਾਂ ਨਿਭਾਈਆਂ ਗਈਆਂ, ਜੋ ਪੰਜਾਬੀ ਵਿਆਹਾਂ ਵਿਚ ਹੁੰਦੀਆਂ ਹਨ। ਇਧਰ ਜਲੰਧਰ ਵਿਚ ਕਮਲ ਕਲਿਆਣ ਉਸਦੇ ਸਾਹਮਣੇ ਸੀ। ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਮੰਗਣੀ ਤੈਅ ਹੋ ਗਈ। ਦੋਵਾਂ ਪਰਿਵਾਰਾਂ ਨੇ ਹੁਣ ਵਿਆਹ ਲਈ ਵੀਜ਼ਾ ਪ੍ਰੋਸੈੱਸ ਕਰਨਾ ਸੀ ਕਿ ਕੋਰੋਨਾ ਕਾਰਨ ਭਾਰਤ ਵਿਚ ਲਾਕਡਾਊਨ ਲੱਗ ਗਿਆ।

ਇਸੇ ਦੌਰਾਨ ਜੂਨ ਵਿਚ ਸ਼ੁਮਾਇਲਾ ਨੇ ਪਾਕਿ ਮੀਡੀਆ ਜ਼ਰੀਏ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਸੀ ਕਿ ਉਸਨੂੰ ਵੀਜ਼ਾ ਦੇ ਦਿੱਤਾ ਜਾਵੇ ਤਾਂ ਕਿ ਵਿਆਹ ਹੋ ਸਕੇ। ਉਹ ਸੁਪਨਾ ਹੁਣ ਪੂਰਾ ਹੋਇਆ ਹੈ। ਤਿੰਨ ਦਿਨ ਪਹਿਲਾਂ ਉਹ ਆਪਣੇ ਭਰਾ ਵਾਜਿਦ ਗਿਲ ਤੇ ਮਾਂ ਆਇਸ਼ਾ ਗਿਲ ਨਾਲ ਜਲੰਧਰ ਪਹੁੰਚੀ। ਇਸ ਵਿਆਹ ਦਾ ਇਕ ਕਾਰਨ ਇਹ ਵੀ ਹੈ ਕਿ ਕਮਲ ਦੇ ਪਿਤਾ ਦੇ ਰਿਸ਼ਤੇਦਾਰ 1947 ਵਿਚ ਲਾਹੌਰ ਦੇ ਯੁਹਾਨਾਬਾਦ ਜਾ ਬਸੇ ਸਨ। ਉਨ੍ਹਾਂ ਦੇ ਪਿਤਾ ਦੀ ਚਾਹਤ ਸੀ ਕਿ ਉਸੇ ਪਰਿਵਾਰਾਂ ਵਿਚੋਂ ਬੇਟੀ ਵਾਪਸ ਆਏ। ਉਨ੍ਹਾਂ ਦੀ ਇਹ ਖੁਹਾਇਸ਼ ਸਾਢੇ ਚਾਰ ਸਾਲ ਬਾਅਦ ਪੂਰੀ ਹੋ ਰਹੀ ਹੈ।

ਜਲੰਧਰ ਦੇ ਇਕ ਹੋਟਲ ਵਿਚ ਪਰਿਵਾਰ ਦਾ ਵਿਆਹ ਹੈ। ਓਮ ਪ੍ਰਕਾਸ਼ ਦੇ ਭਰਾ ਦੇ ਘਰ ਪਾਕਿਸਤਾਨ ਤੋਂ ਆਏ ਮਹਿਮਾਨਾਂ ਨੂੰ ਠਹਿਰਾਇਆ ਗਿਆ ਹੈ। ਉਨ੍ਹਾਂ ਦਾ ਵੀਜ਼ਾ ਲੱਗਣ ਤੋਂ ਬਾਅਦ ਜਲੰਧਰ ਪ੍ਰਸ਼ਾਸਨ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ। ਸ਼ੁਮਾਇਲਾ ਦੇ ਵਿਆਹ ਦੇ ਬਾਅਦ ਵੀਜ਼ਾ ਐਕਸਟੈਂਡ ਹੋਵੇਗਾ। ਫਿਰ ਨਾਗਰਿਕਤਾ ਮਿਲੇਗੀ। ਸ਼ੁਮਾਇਲਾ ਭਾਰਤ ਦੇ ਸੱਭਿਆਚਾਰ ਤੋਂ ਪ੍ਰਭਾਵਿਤ ਹੈ। ਇਸ ਲਈ ਸ਼ੁਮਾਇਲਾ ਇਥੇ ਵਿਆਹ ਲਈ ਤਿਆਰ ਹੋਈ ਹੈ। ਸਾਰਾ ਦਿਨ ਵਿਆਹ ਦੀਆਂ ਤਿਆਰੀਆਂ ਤੇ ਪ੍ਰਸ਼ਾਸਨਿਕ ਕੰਮਾਂ ਦੇ ਬਾਅਦ ਕਮਲ ਕਲਿਆਣ ਉਨ੍ਹਾਂ ਨੂੰ ਚਰਚ ਵਿਚ ਲੈ ਕੇ ਗਏ। ਲੰਮੇ ਇੰਤਜ਼ਾਰ ਦੇ ਬਾਅਦ ਆਪਣੀ ਦੁਲਹਨ ਨੂੰ ਮਿਲ ਕੇ ਉਹ ਭਾਵੁਕ ਵੀ ਹਨ ਤੇ ਖੁਸ਼ ਵੀ।