ਕੇਰਲ| ਕੰਨੂਰ ਦੇ ਥਲਾਸਰੀ ਵਿਚ ਹੋਏ ਬੰਬ ਧਮਾਕੇ ਵਿਚ ਇਕ RSS ਵਰਕਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਘਟਨਾ ਵਿਚ ਉਸਦੀਆਂ ਦੋਵੇਂ ਹਥੇਲੀਆਂ ਫਟ ਗਈਆਂ। ਮ੍ਰਿਤਕ ਦੀ ਪਛਾਣ ਵਿਸ਼ਣੂ ਵਾਸੀ ਇਰਾਨਜੋਲੀਪਾਲਮ ਵਜੋਂ ਹੋਈ ਹੈ। ਇਹ ਘਟਨਾ ਮੰਗਲਵਾਰ ਰਾਤ ਲਗਭਗ 11.30 ਵਜੇ ਥਲਾਸਰੀ ਦੇ ਏਰਨਜੋਲੀਪਾਲੇਮ ਇਲਾਕੇ ਕੋਲ ਵਾਪਰੀ।
‘ETV ਨਿਊਜ਼ ਵੈੱਬਸਾਈਟ’ ਦੀ ਖਬਰ ਅਨੁਸਾਰ ਪੁਲਿਸ ਨੇ ਦੱਸਿਆ ਕਿ ਧਮਾਕਾ ਕਥਿਤ ਤੌਰ ਉਤੇ ਬੰਬ ਬਣਾਉਂਦੇ ਸਮੇਂ ਹੋਇਆ ਸੀ। ਵਿਸਫੋਟਕ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਖਮੀ ਦੀ ਪਛਾਣ ਵਿਸ਼ਣੂ ਵਜੋਂ ਹੋਈ ਹੈ। ਜਿਸ ਕੋਲੋਂ ਪੁੱਛਗਿਛ ਕਰਨ ਪਿੱਛੋਂ ਅਗਲੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਉਹ ਕੋਝੀਕੋਡ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਦਾਖਲ ਹੈ।
ਦੱਸ ਦੇਈਏ ਕਿ ਕੇਰਲ ਕੇ ਕੰਨੂਰ ਜ਼ਿਲ੍ਹੇ ਵਿਚ ਜਨਵਰੀ ਮਹੀਨੇ ਵਿਚ ਵੀ ਬੰਬ ਧਮਾਕੇ ਵਿਚ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਸੀ। ਦੱਸ ਦੇਈਏ ਕਿ ਇਹ ਬੰਬ ਧਮਾਕਾ ਇਕ ਘਰ ਵਿਚ ਹੋਇਆ ਹੈ। ਘਟਨਾ ਥਲਾਸਰੀ ਥਾਣਾ ਇਲਾਕੇ ਦੀ ਹੈ। ਜਿਥੇ ਥਲਾਸਰੀ ਲੌਟਸ ਟਾਕੀਜ਼ ਕੋਲ ਇਕ ਘਰ ਵਿਚ ਬੰਬ ਧਮਾਕਾ ਹੋਇਆ।
ਬੰਬ ਧਮਾਕੇ ਵਿਚ ਜ਼ਖਮੀ ਹੋਏ ਵਿਅਕਤੀ ਦੀ ਪਛਾਣ ਜਿਤਿਨ ਨਦਮਲ ਵਜੋਂ ਹੋਈ ਹੈ, ਜਿਸਨੂੰ ਧਮਾਕੇ ਤੋਂ ਬਾਅਦ ਨੇੜਲੇ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ। ਹਾਲਾਂਕਿ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਕੰਨੂਰ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਸ਼ਹਿਰ ਦੇ ਪੁਲਿਸ ਕਮਿਸ਼ਨਰ ਅਜੀਤ ਕੁਮਾਰ ਨੇ ਦੱਸਿਆ ਕਿ ਜਿਸ ਘਰ ਵਿਚ ਬੰਬ ਧਮਾਕਾ ਹੋਇਆ, ਉਸ ਘਰ ਵਿਚ ਇਕ ਤੋਂ ਜ਼ਿਆਦਾ ਬੰਬ ਮਿਲੇ ਹਨ।