ਬਾਲੀਵੁੱਡ ਸਿੰਗਰ ਮੀਕਾ ਦੇ ਸ਼ੋਅਜ਼ ਕੈਂਸਲ, ਆਸਟ੍ਰੇਲੀਆ ਸਰਕਾਰ ਨੇ ਰੱਦ ਕੀਤਾ ਵੀਜ਼ਾ, ਪੜ੍ਹੋ ਪੂਰੀ ਖਬਰ

0
1413

ਮੁੰਬਈ| ਪੰਜਾਬੀ ਤੇ ਬਾਲੀਵੁੱਡ ਗਾਇਕ ਮੀਕਾ ਸਿੰਘ ਦੇ 11 ਤੋਂ 19 ਅਗਸਤ ਤੱਕ ਆਸਟ੍ਰੇਲੀਆ ਵਿਚ ਹੋਣ ਵਾਲੇ ਸਾਰੇ ਸ਼ੋਅ ਰੱਦ ਕਰ ਦਿੱਤੇ ਗਏ ਹਨ। ਅਸਲ ਵਿਚ ਆਸਟ੍ਰੇਲੀਆ ਸਰਕਾਰ ਨੇ ਮੀਕਾ ਦਾ ਵੀਜ਼ਾ ਰੱਦ ਕਰ ਦਿੱਤਾ ਹੈ। ਇਸ ਕਾਰਨ ਮੀਕਾ ਦੇ ਪ੍ਰਸ਼ੰਸਕ ਵੀ ਨਾਰਾਜ਼ ਹਨ।
ਫਿਲਹਾਲ ਉਨ੍ਹਾਂ ਦੀ ਟੀਮ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ। ਜਦਕਿ ਸ਼ੋਅ ਨੂੰ ਰੱਦ ਕਾਰਨ ਦਾ ਕਾਰਨ ਮੀਕਾ ਦੀ ਖਰਾਬ ਸਿਹਤ ਨੂੰ ਦੱਸਿਆ ਜਾ ਰਿਹਾ ਹੈ।
ਮੀਕਾ ਸਿੰਘ ਨੇ ਆਸਟ੍ਰੇਲੀਆ ਵਿਚ ਲਗਭਗ 5 ਸ਼ੋਅ ਕਰਨੇ ਸਨ। 11 ਅਗਸਤ ਨੂੰ ਸਿਡਨੀ, 12 ਨੂੰ ਐਡੀਲਡ, 13 ਨੂੰ ਮੈਲਬੋਰਨ, 18 ਨੂੰ ਅਗਸਤ ਨੂੰ ਨਿਊਜ਼ੀਲੈਂਡ ਅਤੇ 19 ਅਗਸਤ ਨੂੰ ਬ੍ਰਿਸਬੇਨ ਵਿਚ ਸ਼ੋਅ ਹੋਣੇ ਸਨ। ਇਨ੍ਹਾਂ ਸਾਰੇ ਸ਼ੋਅਜ਼ ਦੀਆਂ ਟਿਕਟਾਂ ਜ਼ਿਆਦਾਤਰ ਵਿਕ ਚੁੱਕੀਆਂ ਸਨ। ਪਰ ਅਚਾਨਕ ਇਨ੍ਹਾਂ ਸ਼ੋਅਜ਼ ਨੂੰ ਰੱਦ ਕਰਨ ਦਾ ਸੁਨੇਹਾ ਆ ਗਿਆ। ਜਿਸ ਕਾਰਨ ਟਿਕਟਾਂ ਖਰੀਦਣ ਵਾਲੇ ਪ੍ਰਸ਼ੰਸਕ ਨਰਾਜ਼ ਹਨ।