ਬਾਲੀਵੁੱਡ ਦਾ ਬਾਈਕਾਟ : ਨਿਮਰਤ ਖਹਿਰਾ ਤੋਂ ਬਾਅਦ ਸਿੰਮੀ ਚਾਹਲ ਨੇ ਵੀ ‘ਗ਼ਦਰ-2’ ਦਾ ਆਫ਼ਰ ਠੁਕਰਾਇਆ

0
6332

ਚੰਡੀਗੜ੍ਹ | ਨਿਮਰਤ ਖਹਿਰਾ ਤੋਂ ਬਾਅਦ ਪੰਜਾਬੀ ਅਦਾਕਾਰਾ ਸਿੰਮੀ ਚਾਹਲ ਨੇ ਵੀ ਕਿਸਾਨ ਅੰਦੋਲਨ ਕਾਰਨ ਫ਼ਿਲਮ ‘ਗ਼ਦਰ-2’ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਬਾਲੀਵੁੱਡ ਦਾ ਬਾਈਕਾਟ ਕਰਨ ਦੀ ਗੱਲ ਸਿਰਫ ਕਿਸਾਨ ਹੀ ਨਹੀਂ ਸਗੋਂ ਕਿਸਾਨ ਅੰਦੋਲਨ ਦੀ ਅਵਾਜ਼ ਚੁੱਕਣ ਵਾਲਾ ਹਰ ਸ਼ਖਸ ਤੇ ਕਲਾਕਾਰ ਵੀ ਕਰ ਰਿਹਾ ਹੈ।

ਪੰਜਾਬੀ ਕਲਾਕਾਰ ਕਿਸਾਨ ਅੰਦੋਲਨ ‘ਚ ਪਹਿਲੇ ਦਿਨ ਤੋਂ ਖੜ੍ਹੇ ਹਨ। ਬਾਲੀਵੁੱਡ ਇੰਡਸਟਰੀ ਨੇ ਕਿਸਾਨ ਅੰਦੋਲਨ ਵਿੱਚ ਆਪਣਾ ਯੋਗਦਾਨ ਨਹੀਂ ਪਾਇਆ, ਜਿਸ ਕਰਕੇ ਹਰ ਕੋਈ ਬਾਲੀਵੁੱਡ ਫ਼ਿਲਮਾਂ ਤੇ ਕਲਾਕਾਰਾਂ ਦਾ ਬਾਈਕਾਟ ਕਰਨ ਦੀ ਗੱਲ ਕਰ ਰਿਹਾ ਹੈ।

ਇਸ ਦੇ ਨਾਲ ਹੀ ਬੀਤੇ ਦਿਨੀ ਖ਼ਬਰ ਆਈ ਸੀ ਕਿ ਪੰਜਾਬੀ ਸਿੰਗਰ ਤੇ ਐਕਟ੍ਰੈੱਸ ਨਿਮਰਤ ਖਹਿਰਾ ਨੇ ਬਾਲੀਵੁੱਡ ਫ਼ਿਲਮ ‘ਗ਼ਦਰ’ ਦੇ ਸੀਕੁਅਲ ‘ਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਉਸ ਤੋਂ ਬਾਅਦ ਪੰਜਾਬੀ ਕਲਾਕਾਰ ਸਿੰਮੀ ਚਾਹਲ ਨੇ ਵੀ ਫ਼ਿਲਮ ‘ਗ਼ਦਰ-2’ ਦਾ ਆਫ਼ਰ ਠੁਕਰਾ ਦਿੱਤਾ ਹੈ।

ਰਿਪੋਰਟਾਂ ਮੁਤਾਬਕ ਸਿੰਮੀ ਚਾਹਲ ਨੂੰ ਬਾਲੀਵੁੱਡ ਦੇ 6 ਤੋਂ 7 ਪ੍ਰਾਜੈਕਟਸ ਆਫ਼ਰ ਹੋਏ ਸਨ ਪਰ ਕਿਸਾਨ ਅੰਦੋਲਨ ਕਰਕੇ ਉਸ ਨੇ ਫ਼ਿਲਮ ਕਰਨ ਤੋਂ ਮਨ੍ਹਾ ਕਰ ਦਿੱਤਾ।

ਫ਼ਿਲਮ ‘ਗ਼ਦਰ’ 2 ਦੀ ਕਾਸਟਿੰਗ ‘ਤੇ ਕੰਮ ਚੱਲ ਰਿਹਾ ਹੈ। ਜਲਦ ਹੀ ਮੇਕਰਸ ਵੱਲੋਂ ਫ਼ਿਲਮ ਦਾ ਆਫੀਸ਼ੀਅਲ ਐਲਾਨ ਕੀਤਾ ਜਾਵੇਗਾ। ਬਾਕੀ ਜੇਕਰ ਸਿੰਮੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਸਿੰਮੀ ਚਾਹਲ 1 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ ‘ਚੱਲ ਮੇਰਾ ਪੁੱਤ-3’ ‘ਚ ਨਜ਼ਰ ਆਵੇਗੀ। ਸਿੰਮੀ ਇਸ ਪੰਜਾਬੀ ਫ੍ਰੈਂਚਾਇਜ਼ੀ ਫ਼ਿਲਮ ਦਾ ਪਹਿਲੇ ਭਾਗ ਤੋਂ ਹੀ ਅਹਿਮ ਹਿੱਸਾ ਹੈ।

(ਨੋਟ –ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)