ਮੁੰਬਈ. ਬਾਲੀਵੁੱਡ ਅਦਾਕਾਰ ਇਰਫਾਨ ਖਾਨ ਦਾ 54 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਸ ਨੂੰ ਮੁੰਬਈ ਦੇ ਕੋਕੀਲਾਬੇਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਸਦੀ ਹਾਲਤ ਬਹੁਤ ਗੰਭੀਰ ਸੀ। ਰਿਪੋਰਟਾਂ ਅਨੁਸਾਰ ਇਰਫਾਨ ਪੇਟ ਦੀ ਸਮੱਸਿਆ ਨਾਲ ਜੂਝ ਰਿਹਾ ਸੀ। ਉਸ ਨੂੰ ਕੋਲਨ ਇੰਨਫੈਕਸ਼ਨ ਹੋਇਆ ਸੀ।

ਨਿਰਦੇਸ਼ਕ ਸ਼ੂਜੀਤ ਸਰਕਾਰ ਨੇ ਇਰਫਾਨ ਖਾਨ ਦੀ ਮੌਤ ਦੀ ਖਬਰ ਦਿੱਤੀ ਹੈ। ਉਸਨੇ ਟਵੀਟ ਕਰਕੇ ਲਿਖਿਆ- ਮੇਰਾ ਪਿਆਰਾ ਮਿੱਤਰ ਇਰਫਾਨ। ਤੁਸੀਂ ਮੈਨੂੰ ਹਮੇਸ਼ਾਂ ਯਾਦ ਰਹੋਗੇ ਤੇ ਮੈਨੂੰ ਤੁਹਾਡੇ ਤੇ ਹਮੇਸ਼ਾ ਮਾਣ ਰਹੇਗਾ।
ਅਭਿਨੇਤਾ ਇਰਫਾਨ ਖਾਨ ਰਾਜਸਥਾਨ ਦੇ ਰਹਿਣ ਵਾਲੇ ਸਨ ਅਤੇ ਸ਼ਾਹੀ ਘਰਾਣੇ ਨਾਲ ਸੰਬੰਧ ਰੱਖਦੇ ਸਨ।
ਬਾਲੀਵੁੱਡ ਦੀ ਪ੍ਰਤਿਭਾਵਾਨ ਪ੍ਰਤਿਭਾ ਵਿੱਚ ਸ਼ਾਮਲ ਇਰਫਾਨ ਖਾਨ ਦੀ ਮੌਤ ਕਾਰਨ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਬਾਲੀਵੁੱਡ ਕਲਾਕਾਰ ਸਦਮੇ ਵਿੱਚ ਹਨ। ਇਰਫਾਨ ਨੂੰ ਦੋ ਸਾਲ ਪਹਿਲਾਂ ਮਾਰਚ 2018 ਵਿੱਚ ਨਿਉਰੋ-ਐਂਡੋਕ੍ਰਾਈਨ ਟਿਉਮਰ ਨਾਮ ਦੀ ਬਿਮਾਰੀ ਸੀ। ਇਰਫਾਨ ਖਾਨ ਵਿਦੇਸ਼ ਵਿਚ ਇਸ ਬਿਮਾਰੀ ਦਾ ਇਲਾਜ਼ ਕਰਵਾ ਕੇ ਠੀਕ ਹੋ ਗਏ ਸਨ। ਭਾਰਤ ਪਰਤਣ ਤੋਂ ਬਾਅਦ ਇਰਫਾਨ ਖਾਨ ਨੇ ਅੰਗਰੇਜ਼ੀ ਮੀਡੀਅਮ ਫਿਲਮ ਵਿਚ ਕੰਮ ਕੀਤਾ। ਕੌਣ ਜਾਣਦਾ ਸੀ ਕਿ ਇਹ ਫਿਲਮ ਇਰਫਾਨ ਦੀ ਜ਼ਿੰਦਗੀ ਦੀ ਆਖਰੀ ਫਿਲਮ ਹੋਵੇਗੀ।