ਸਮੁੰਦਰ ਕਿਨਾਰੇ ਸਾਊਥ ਇੰਡੀਅਨ ਐਕਟ੍ਰੈੱਸ Akanksha Sharma ਨੇ ਦਿਖਾਇਆ Bold ਅੰਦਾਜ਼, ਵੇਖੋ ਤਸਵੀਰਾਂ

0
2427

ਸਾਊਥ ਇੰਡੀਅਨ ਐਕਟ੍ਰੈੱਸ ਅਕਾਂਕਸ਼ਾ ਸ਼ਰਮਾ ਨੇ Instagram ‘ਤੇ ਆਪਣੀਆਂ ਬੋਲਡ ਫੋਟੋਆਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿੱਚ ਉਹ ਸਮੁੰਦਰ ਕਿਨਾਰੇ ਵ੍ਹਾਈਟ ਬਿਕਿਨੀ ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਵੇਖੋ ਐਕਟ੍ਰੈੱਸ ਦੀਆਂ Sizzling Photos…

ਮੁੰਬਈ | ਸਾਊਥ ਸਿਨੇਮਾ ਦੀ ਹਾਟ ਤੇ ਬੋਲਡ ਐਕਟ੍ਰੈੱਸ ਅਕਾਂਕਸ਼ਾ ਸ਼ਰਮਾ ਜਿਥੇ  ਫਿਲਮਾਂ ਚ ਆਪਣੀਆਂ ਅਦਾਵਾਂ ਕਾਰਨ ਸੁਰਖੀਆਂ ਚ ਰਹਿੰਦੀ ਹੈ, ਉਥੇ ਰੀਅਲ ਲਾਈਫ ਵਿੱਚ ਵੀ ਉਸ ਦੀ ਚਰਚਾ ਘੱਟ ਨਹੀਂ ਹੁੰਦੀ। ਉਹ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਫੈਨਜ਼ ਲਈ ਖੁਦ ਨਾਲ ਜੁੜੇ ਅਪਡੇਟ ਦਿੰਦੀ ਰਹਿੰਦੀ ਹੈ। ਅਜਿਹੇ ਚ ਇਕ ਵਾਰ ਫਿਰ ਅਕਾਂਕਸ਼ਾ ਨੇ ਇੰਸਟਾਗ੍ਰਾਮ ਤੇ ਯੂਜ਼ਰਜ਼ ਦਾ ਪਾਰਾ ਵਧਾ ਦਿੱਤਾ ਹੈ।

ਉਨ੍ਹਾਂ ਨੇ ਸਮੁੰਦਰ ਕਿਨਾਰੇ ਬਿਕਿਨੀ ਚ ਫੋਟੋ ਸ਼ੇਅਰ ਕੀਤੀ ਹੈ, ਜਿਸ ਤੋਂ ਬਾਅਦ ਉਨ੍ਹਾਂ ਦੀ ਤੁਲਨਾ ਬਾਲੀਵੁੱਡ ਐਕਟ੍ਰੈੱਸ ਦਿਸ਼ਾ ਪਾਟਨੀ ਨਾਲ ਹੋਣ ਲੱਗੀ ਹੈ।

ਅਕਾਂਕਸ਼ਾ ਸ਼ਰਮਾ ਨੇ ਇੰਸਟਾਗ੍ਰਾਮ ਤੇ ਆਪਣੀ ਬੋਲਡ ਫੋਟੋ ਸ਼ੇਅਰ ਕਰਕੇ ਨਾਲ ਕੋਈ ਕੈਪਸ਼ਨ ਤਾਂ ਨਹੀਂ ਦਿੱਤੀ ਪਰ ਲੋਕ ਉਨ੍ਹਾਂ ਦੀ ਫੋਟੋ ਦੇਖ ਕੇ ਜੰਮ ਕੇ ਕੁਮੈਂਟ ਕਰ ਰਹੇ ਹਨ ਅਤੇ ਉਸ ਦੀਆਂ ਹਾਟ ਆਦਾਵਾਂ ਬਹੁਤ ਪਸੰਦ ਆ ਰਹੀਆਂ ਹਨ।

ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਗਈ ਫੋਟੋ ਵਿੱਚ ਐਕਟ੍ਰੈੱਸ ਨੂੰ ਵ੍ਹਾਈਟ ਕਾਲਰ ਦੀ ਬਿਕਿਨੀ ਚ ਸਮੁੰਦਰ ਕਿਨਾਰੇ ਵੇਖਿਆ ਜਾ ਸਕਦਾ ਹੈ। ਤਸਵੀਰ ਚ ਐਕਟ੍ਰੈੱਸ ਨੇ ਆਪਣੇ ਵਾਲਾਂ ਨੂੰ ਖੁੱਲ੍ਹਾ ਰੱਖਿਆ ਹੋਇਆ ਹੈ। ਸਿਰ ਤੇ ਰੁਮਾਲ ਬੰਨ੍ਹਿਆ ਹੋਇਆ ਹੈ।

ਐਕਟ੍ਰੈੱਸ ਦੀਆਂ ਫੋਟੋਆਂ ਨੂੰ ਲੈ ਕੇ ਇਕ ਯੂਜ਼ਰ ਨੇ ਕੁਮੈਂਟ ਕੀਤਾ ਅਤੇ ਉਸ ਨੇ ਉਸ ਦੀਆਂ ਬੋਲਡ ਅਦਾਵਾਂ ਦੀਆਂ ਤੁਲਨਾ ਬਾਲੀਵੁੱਡ ਐਕਟ੍ਰੈੱਸ ਦਿਸ਼ਾ ਪਾਟਨੀ ਨਾਲ ਕਰ ਦਿੱਤੀ। ਉਸ ਨੇ ਲਿਖਿਆ, ”ਦਿਸ਼ਾ ਪਾਟਨੀ ਤੋਂ ਜ਼ਿਆਦਾ ਹਾਟ ਹੋ।”

ਦੱਸ ਦੇਈਏ ਕਿ ਅਕਾਂਕਸ਼ਾ ਸ਼ਰਮਾ ਬਾਲੀਵੁੱਡ ਐਕਟਰ ਟਾਈਗਰ ਸ਼ਰਾਫ ਦੇ ਨਾਲ ਮਿਊਜ਼ਿਕ ਵੀਡੀਓ ਆਈ ਐੱਮ ਏ ਡਿਸਕੋ ਡਾਂਸਰ 2.0 ਵਿੱਚ ਵੀ ਕੰਮ ਕਰ ਚੁੱਕੀ ਹੈ। ਇਸ ਵਿੱਚ ਉਸ ਦੀ ਲੁੱਕ ਕਾਫੀ ਚਰਚਾ ਚ ਰਹੀ ਸੀ।

ਇਸ ਤੋਂ ਇਲਾਵਾ ਅਕਾਂਕਸ਼ਾ ਸਾਊਥ ਫਿਲਮ Trivikrama ਵਿੱਚ ਵੀ ਕੰਮ ਕਰ ਚੁੱਕੀ ਹੈ। ਇਹ ਉਸ ਦੀ ਪਹਿਲੀ ਫਿਲਮ ਸੀ। ਇਸ ਵਿੱਚ ਉਹ ਵਿਕਰਮ ਰਵੀ ਚੰਦਰਨ ਦੇ ਨਾਲ ਲੀਡ ਰੋਲ ਵਿੱਚ ਨਜ਼ਰ ਆਈ ਸੀ।

ਅਕਾਂਕਸ਼ਾ ਅਕਸਰ ਇੰਸਟਾਗ੍ਰਾਮ ਤੇ ਆਪਣੀਆਂ ਹਾਟ ਫੋਟੋਜ਼ ਸ਼ੇਅਰ ਕਰਕੇ ਫੈਨਜ਼ ਦੇ ਦਿਲਾਂ ਦੀਆਂ ਧੜਕਣਾਂ ਵਧਾ ਦਿੰਦੀ ਹੈ। ਉਸ ਦੇ ਇੰਸਟਾਗ੍ਰਾਮ ਤੇ ਕਰੀਬ 3.5 ਲੱਖ ਫਾਲੋਵਰਜ਼ ਹਨ।