ਸਊਦੀ ਅਰਬ ਤੋਂ ਪਰਤੇ ਐਨਆਰਆਈ ਦੀ ਕਾਰ ‘ਚੋਂ ਮਿਲੀ ਲਾਸ਼, ਥਾਣੇ ਦੇ ਕੋਲ 2 ਘੰਟੇ ਖੜ੍ਹੀ ਰਹੀ ਕਾਰ

0
1475

ਗੁਰਦਾਸਪੁਰ (ਜਸਵਿੰਦਰ ਬੇਦੀ) | ਵਿਦੇਸ਼ ਤੋਂ ਪਰਤੇ ਇੱਕ ਐਨਆਰਆਈ ਦੀ ਲਾਸ਼ ਉਸ ਦੀ ਕਾਰ ਵਿੱਚੋਂ ਬਰਾਮਦ ਹੋਈ ਹੈ। ਬਟਾਲਾ ਦੇ ਸਿੰਬਲ ਚੌਂਕ ਦੀ ਪੁਲਿਸ ਚੌਂਕੀ ਦੇ ਨਜ਼ਦੀਕ ਇੱਕ ਕਾਰ ਕਰੀਬ 2 ਘੰਟੇ ਖੜ੍ਹੀ ਰਹੀ। ਕਾਰ ਦਾ ਇੰਜਣ ਸਟਾਰਟ ਸੀ। ਲੋਕਾਂ ਨੇ ਜਦੋਂ ਕੋਲ ਜਾ ਕੇ ਵੇਖਿਆ ਤਾਂ ਪਤਾ ਲੱਗਾ ਕਿ ਨੌਜਵਾਨ ਬੇਹੋਸ਼ ਪਿਆ ਹੈ।

ਲੋਕਾਂ ਨੇ ਨੌਜਵਾਨ ਨੂੰ ਕਾਰ ਵਿਚੋਂ ਕੱਢ ਕੇ ਹਸਪਤਾਲ ਪਹੁੰਚਾਇਆ ਪਰ ਉਸ ਦੀ ਮੌਤ ਹੋ ਚੁੱਕੀ ਸੀ।

ਮ੍ਰਿਤਕ ਬਲਜਿੰਦਰ ਸਿੰਘ ਦੇ ਪਿਤਾ ਜਗਤਾਰ ਸਿੰਘ ਨੇ ਦਸਿਆ ਕਿ ਬੇਟਾ ਕੁੱਝ ਦਿਨ ਪਹਿਲਾਂ ਹੀ ਸਊਦੀ ਅਰਬ ਤੋਂ ਵਾਪਿਸ ਆਇਆ ਸੀ। ਅੱਜ ਉਹ ਕਿਸੇ ਕੰਮ ਲਈ ਬਟਾਲਾ ਆਇਆ ਸੀ ਪਰ ਕਾਰ ਵਿਚੋਂ ਉਸਦੀ ਲਾਸ਼ ਮਿਲੀ ਹੈ। ਕਿਸੇ ਨੇ ਉਸ ਨੂੰ ਨਸ਼ਾ ਕਰਵਾ ਦਿੱਤਾ ਸ਼ਾਇਦ ਉਸੇ ਨਾਲ ਮੌਤ ਹੋ ਗਈ ਹੈ।

ਬਸ ਸਟੈਂਡ ਪੁਲਿਸ ਚੌਂਕੀ ਇੰਚਾਰਜ ਬਲਦੇਵ ਸਿੰਘ ਨੇ ਦੱਸਿਆ ਕਿ ਪਰਿਵਾਰ ਨੇ ਕਿਸੇ ਵੱਲੋਂ ਨਸ਼ਾ ਖੁਆ ਕੇ ਮਾਰਨ ਦਾ ਇਲਜਾਮ ਲਗਾਇਆ ਹੈ। ਇਸ ਅਧਾਰ ਉੱਤੇ ਕਾਰਵਾਈ ਕਰਾਂਗੇ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)