ਜਲੰਧਰ | ਮਾਮੂਲੀ ਝਗੜੇ ਨੂੰ ਲੈ ਕੇ ਗੁਰੂ ਨਾਨਕਪੁਰਾ ਇਲਾਕੇ ਵਿੱਚ ਮੁੰਡਿਆਂ ਨੇ ਅੰਨ੍ਹੇਵਾਹ ਫਾਈਰਿੰਗ ਕੀਤੀ। ਫਾਇਰਿੰਗ ਤੋਂ ਬਾਅਦ ਮੁੰਡੇ ਫਰਾਰ ਹੋ ਗਏ।
ਗੁਰੂ ਨਾਨਕਪੁਰਾ ਦੇ ਲੋਕਾਂ ਦਾ ਕਹਿਣਾ ਹੈ ਕਿ ਸਵੇਰੇ ਦੋ ਪੱਖਾਂ ਵਿਚਾਲੇ ਝਗੜਾ ਹੋਇਆ ਸੀ। ਇਸ ਤੋਂ ਬਾਅਦ 40-50 ਲੋਕਾਂ ਨੇ ਆ ਕੇ ਇਲਾਕੇ ਵਿੱਚ ਲਗਾਤਾਰ ਕਈ ਫਾਇਰ ਕੀਤੇ।
ਵਾਰਡ ਨੰਬਰ 16 ਦੇ ਕੌਂਸਲਰ ਮਨਮੋਹਨ ਸਿੰਘ ਨੇ ਦੱਸਿਆ ਕਿ ਗੋਲੀਆਂ ਚਲਾਏ ਜਾਣ ਦੀ ਖਬਰ ਸੁਣ ਕੇ ਉਹ ਮੌਕੇ ‘ਤੇ ਪਹੁੰਚੇ। ਜੇਕਰ ਕੋਈ ਝਗੜਾ ਹੈ ਤਾਂ ਉਸ ਨੂੰ ਸੁਲਝਾਇਆ ਜਾ ਸਕਦਾ ਹੈ। ਇਸ ਤਰ੍ਹਾਂ ਗੋਲੀਆਂ ਨਹੀਂ ਚਲਾਉਣੀਆਂ ਚਾਹੀਦੀਆਂ।
ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਨੇ ਅਣਪਛਾਤੇ ਲੋਕਾਂ ‘ਤੇ ਐਫਆਈਆਰ ਵੀ ਦਰਜ ਕਰ ਲਈ ਹੈ।
(ਨੋਟ – ਹੋਰ ਜਾਣਕਾਰੀ ਮਿਲਦੇ ਹੀ ਇਸ ਖਬਰ ਨੂੰ ਅਪਡੇਟ ਕੀਤਾ ਜਾਵੇਗਾ।)