ਅੰਮ੍ਰਿਤਸਰ ਪਟਾਕਾ ਫੈਕਟਰੀ ‘ਚ ਬਲਾਸਟ : ਇਕ ਪਰਿਵਾਰ ਦੇ ਚਾਰ ਮੁੰਡੀਆ ਦੀ ਹੋਈ ਮੌਤ, 5ਵਾਂ ਹਸਪਤਾਲ ਵਿਚ ਜੇਰੇ ਇਲਾਜ

0
860

ਅੰਮ੍ਰਿਤਸਰ, 10 ਸਤੰਬਰ | ਬਿਆਸ ਦੇ ਨਜਦੀਕ ਨੰਗਲ ਪਿੰਡ ਵਿਚ ਚਲ ਰਹੀ ਨਜਾਇਜ ਪਟਾਕਾ ਫੈਕਟਰੀ ਵਿਚ ਹੋਏ ਬਲਾਸਟ ਦੇ ਚਲਦੇ ਇਕੋ ਪਰਿਵਾਰ ਦੇ ਚਾਰ ਚਿਰਾਗ ਬੁਝਣ ਦੇ ਸਮਾਚਾਰ ਨਾਲ ਪਿੰਡ ਵਿਚ ਜਿਥੇ ਮਾਤਮ ਦਾ ਮਾਹੋਲ ਹੈ ਉਥੇ ਹੀ ਲੋਕਾ ਵਿਚ ਅਜਿਹੀਆ ਬਿਨਾ ਲਾਇਸੈਂਸ ਚਲ ਰਹੀਆ ਪਟਾਕਾ ਫੈਕਟਰੀਆ ਨੂੰ ਲੈ ਕੇ ਭਾਰੀ ਰੋਸ਼ ਦਿਖਾਈ ਦੇ ਰਿਹਾ ਹੈ।

ਜਿਸ ਸੰਬਧੀ ਗਲਬਾਤ ਕਰਦਿਆ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਪਿੰਡ ਨੰਗਲ ਵਿਚ ਚਲ ਰਹੀ ਬਿਨਾਂ ਲਾਇਸੈਂਸ ਦੀ ਪਟਾਕਾ ਫੈਕਟਰੀ ਵਿਚ ਬਲਾਸਟ ਹੌਣ ਨਾਲ ਇਕੋ ਸੰਯੁਕਤ ਪਰਿਵਾਰ ਦੇ ਚਾਰ ਮੁੰਡੀਆ ਦੀ ਮੌਤ ਅਤੇ ਇਕ ਦੇ ਗੰਭੀਰ ਰੂਪ ਵਿਚ ਜਖਮੀ ਹੌਣ ਦੀ ਗਲ ਸਾਹਮਣੇ ਆਈ ਹੈ ਜੋ ਕਿ ਬਹੁਤ ਹੀ ਮੰਦਭਾਗੀ ਘਟਨਾ ਹੈ ਜਿਸ ਨੇ ਪਿੰਡ ਵਿਚ ਮਾਤਮ ਦਾ ਮਾਹੋਲ ਬਣਾਇਆ ਹੋਇਆ ਹੈ ਪਰ ਹੈਰਾਨੀ ਦੀ ਗਲ ਇਹ ਹੈ ਕਿ ਅਜਿਹੀ ਘਟਨਾ ਵਾਪਰਨ ਤੋ ਬਾਦ ਵੀ ਫੈਕਟਰੀ ਚਲਾਉਣ ਵਾਲੀ ਮਹਿਲਾ ਵਲੋ ਇਸ ਦੁਖੀ ਅਤੇ ਪੀੜੀਤ ਪਰਿਵਾਰ ਦੀ ਸਾਰ ਲੈਣ ਦੀ ਜਗਾ ਸਗੋ ਉਹ ਇਥੋ ਭਜੇ ਹੋਏ ਹਨ ਚਾਹੇ ਪੁਲੀਸ ਵਲੋ ਐਫ ਆਈ ਆਰ ਦਰਜ ਕੀਤੀ ਹੋਈ ਹੈ ਪਰ ਅਜਿਹੀਆ ਬਿਨਾ ਲਾਇਸੈਂਸ ਤੋ ਚਲ ਰਹੀਆ ਫੈਕਟਰੀਆ ਉਪਰ ਪੰਜਾਬ ਸਰਕਾਰ ਨੂੰ ਰੋਕ ਲਾਉਣ ਦੀ ਲੋੜ ਹੈ ਤਾਂ ਜੋ ਕਿਸੇ ਹੋਰ ਪਰਿਵਾਰ ਦਾ ਚਿਰਾਗ ਨਾ ਬੁਝੈ।