ਜਲੰਧਰ : ਕਾਲਾ ਬੱਕਰਾ ਵਿਚ 65 ਸਾਲਾ ਅਮਰਜੀਤ ਕੌਰ ਦਾ ਬੇਰਹਿਮੀ ਨਾਲ ਕਤਲ ਦਾ ਮਾਮਲੇ ਪੁਲਿਸ ਨੇ ਹੱਲ ਕਰਕੇ 55 ਸਾਲ ਦੇ ਕਾਤਲ ਸਤਵਿੰਦਰ ਸਿੰਘ ਸੱਤਾ ਨੂੰ ਗ੍ਰਿਫਤਾਰ ਕਰ ਲਿਆ ਹੈ। ਅਮਰਜੀਤ ਕੌਰ ਦੇ ਕਤਲ ਦੇ ਬਾਅਦ ਕ੍ਰਾਈਮ ਸੀਨ ਉਤੇ ਡਾਗ ਸਕੁਐਡ ਆਇਆ ਸੀ ਤਾਂ ਉਸਨੂੰ ਕਤਲ ਕੀਤੀ ਗਈ ਲਾਸ਼ ਦੇ ਕੋਲ ਰੱਸੀ ਦਾ ਇਕ ਟੁੱਕੜਾ ਮਿਲਿਆ ਸੀ। ਟੁੱਕੜੇ ਉਤੇ ਫੋਕਸ ਕਰਦੇ ਹੋਏ ਡਾਗ 200 ਮੀਟਰ ਦੂਰ ਸੱਤਾ ਦੇ ਘਰ ਦੇ ਬਾਹਰ ਆ ਕੇ ਰੁਕ ਗਿਆ।
ਇਸਦੇ ਬਾਅਦ ਪੁਲਿਸ ਨੇ ਸਾਰੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਪਤਾ ਲੱਗਾ ਕੇ ਕਾਤਲ ਕਾਲਾ ਬੱਕਰਾ ਦਾ ਸੱਤਾ ਹੀ ਹੈ। ਕ੍ਰਾਈਮ ਬ੍ਰਾਂਚ ਦੀ ਟੀਮ 24 ਘੰਟਿਆਂ ਦੀ ਜਾਂਚ ਦੇ ਬਾਅਦ ਆਰੋਪੀ ਤੱਕ ਪਹੁੰਚ ਗਈ। ਘਟਨਾ ਲੁੱਟ ਦੀ ਲੱਗੇ ਇਸ ਲਈ ਕਾਤਲ ਮ੍ਰਿਤਕਾ ਦੀਆਂ ਵਾਲ਼ੀਆਂ ਤੇ ਪੈਸੇ ਲੈ ਕੇ ਫਰਾਰ ਹੋ ਗਿਆ ਸੀ।
ਐਸਪੀ ਸਰਬਜੀਤ ਸਿੰਘ ਨੇ ਦੱਸਿਆ ਕਿ ਵੀਰਵਾਰ ਸ਼ਾਮ ਨੂੰ 4 ਵਜੇ ਪੁਲਿਸ ਨੂੰ ਸੂਚਨਾ ਮਿਲੀ ਕਿ ਕਾਲਾ ਬੱਕਰਾ ਵਿਚ 65 ਸਾਲਾ ਅਮਰਜੀਤ ਦਾ ਕਤਲ ਕੀਤਾ ਗਿਆ ਹੈ। ਲਾਸ਼ ਅਮਰਜੀਤ ਕੌਰ ਦੀ ਦੋਹਤੀ ਨੇ ਦੁਪਹਿਰ 3.30 ਵਜੇ ਦੇਖਿਆ ਸੀ। ਮ੍ਰਿਤਕਾ ਦੇ ਕੰਨਾਂ ਦੀਆਂ ਵਾਲ਼ੀਆਂ ਤੇ ਪਰਸ ਵੀ ਗਾਇਬ ਸੀ। ਐਸਪੀ ਨੇ ਕਿਹਾ ਕਿ ਕ੍ਰਾਈਮ ਸੀਨ ਉਤੇ ਡਾਗ ਸਕੁਐਡ ਵੀ ਆਇਆ ਸੀ।
ਐਸਪੀ ਬਾਹੀਆ ਨੇ ਕਿਹਾ ਕਿ ਡੀਐਸਪੀ ਜਸਵਿੰਦਰ ਸਿੰਘ ਚਾਹਲ, ਰੋਸ਼ਨ ਲਾਲ, ਕ੍ਰਾਈਮ ਬ੍ਰਾਂਚ ਦੇ ਇੰਚਾਰਜ ਪੁਸ਼ਪ ਬਾਲੀ ਤੇ ਐਸਐਚਓ ਰਸ਼ਪਾਲ ਨੂੰ ਪੂਰਾ ਮਾਮਲਾ ਟ੍ਰੇਸ ਕਰਨ ਦੀ ਜਿੰਮੇਵਾਰੀ ਸੌਂਪੀ ਗਈ ਸੀ। ਸੱਤਾ ਦੇ ਘਰ ਦੇ ਬਾਹਰ ਡਾਗ ਰੁਕਣ ਕਾਰਨ ਸੱਤਾ ਨੂੰ ਸ਼ੱਕੀ ਕਾਤਲ ਮੰਨਿਆ ਜਾ ਰਿਹਾ ਸੀ। 24 ਘੰਟੇ ਦੀ ਜਾਂਚ ਦੇ ਬਾਅਦ ਸੱਤਾ ਨੂੰ ਰਾਊਂਡਅਪ ਕੀਤਾ ਗਿਆ ਤਾਂ ਕਤਲ ਤੋਂ ਪਰਦਾ ਉਠ ਗਿਆ।
ਦਰੱਖਤਾਂ ਦਾ ਸੌਦਾ ਕਰਨ ਗਿਆ ਤਾਂ ਅਮਰਜੀਤ ਨਾਲ ਹੋ ਗਿਆ ਸੀ ਵਿਵਾਦ
ਸੱਤਾ ਨੇ ਮੰਨਿਆ ਕਿ ਅਮਰਜੀਤ ਕੌਰ ਨੇ ਖੇਤ ਵਿਚੋਂ ਸਫੈਦੇ ਦੇ ਦਰੱਖਤ ਵੇਚਣੇ ਸਨ। ਇਸ ਲਈ ਸੱਤਾ ਉਨ੍ਹਾਂ ਨਾਲ ਗੱਲ ਕਰਨ ਗਿਆ ਸੀ। ਅਮਰਜੀਤ ਕੌਰ ਦਰੱਖਤਾਂ ਦੇ ਰੇਟ ਨੂੰ ਲੈ ਕੇ ਭੜਕ ਗਈ ਸੀ। ਉਸਨੇ ਸੱਤਾ ਨੂੰ ਗਾਲ੍ਹਾਂ ਕੱਢੀਆਂ ਤਾਂ ਸੱਤਾ ਨੇ ਉਸਦਾ ਗਲ਼ਾ ਘੁੱਟ ਦਿੱਤਾ। ਅਮਰਜੀਤ ਕੌਰ ਜ਼ਮੀਨ ਉਤੇ ਡਿਗ ਪਈ। ਉਹ ਅੱਧਮਰੀ ਸੀ। ਇਸ ਦੌਰਾਨ ਸੱਤਾ ਨੇ ਰੱਸੀ ਨਾਲ ਉਸਦਾ ਦੁਬਾਰਾ ਗਲ਼ਾ ਘੁੱਟ ਦਿੱਤਾ। ਸੱਤਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਅਮਰਜੀਤ ਕੌਰ ਦੀਆਂ ਵਾਲ਼ੀਆਂ ਤੇ ਪਰਸ ਲੈ ਗਿਆ ਤਾਂ ਕਿ ਪੁਲਿਸ ਲੁੱਟ ਨੂੰ ਲੈ ਕੇ ਜਾਂਚ ਕਰੇ।