ਜਲੰਧਰ | ਕਿਸਾਨੀ ਅੰਦੋਲਨ ਵਿਚਾਲੇ ਪੰਜਾਬ ਵਿੱਚ ਬੀਜੇਪੀ ਅਤੇ ਆਰਐਸਐਸ ਖਿਲਾਫ ਲੋਕਾਂ ਵਿੱਚ ਰੋਸ ਵੱਧਦਾ ਹੀ ਜਾ ਰਿਹਾ ਹੈ।
ਜਲੰਧਰ ਦੇ ਪਿੰਡ ਜਮਸ਼ੇਰ ਖਾਸ ਨੇ ਵੀ ਹੁਣ ਪਿੰਡ ਵਿੱਚ ਆਰਐਸਐਸ ਅਤੇ ਬੀਜੇਪੀ ਦੀ ਐਂਟਰੀ ਬੈਨ ਕਰ ਦਿੱਤੀ ਹੈ। ਪਿੰਡ ਵਿੱਚ ਪੋਸਟਰ ਲਗਾ ਦਿੱਤੇ ਗਏ ਹਨ। ਪੋਸਟਰਾਂ ਉੱਤੇ ਲਿੱਖਿਆ ਹੈ ਕਿ ਆਰਐਸਐਸ ਅਤੇ ਬੀਜੇਪੀ ਦੀ ਪਿੰਡ ਵਿੱਚ ਐਂਟਰੀ ਨਹੀਂ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਿੰਦਰ ਸਿੰਘ ਜਮਸ਼ੇਰ ਨੇ ਕਿਹਾ ਕਿ ਉਹ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਆਪਣੇ-ਆਪਣੇ ਪਿੰਡਾਂ ਵਿੱਚ ਭਾਜਪਾ ਆਰਐਸਐਸ ਦੇ ਬਾਈਕਾਟ ਦੇ ਬੈਨਰ ਲਗਾਉਣ।
ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin