ਚੰਡੀਗੜ੍ਹ, 20 ਅਕਤੂਬਰ | ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਤੇ ਸਮੁੱਚੀ ਕੇਂਦਰੀ ਲੀਡਰਸ਼ਿਪ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਪੰਜਾਬ ਭਾਜਪਾ ਬੁਲਾਰਿਆਂ, ਪੈਨਲਿਸਟ, ਮੀਡੀਆ ਮੈਨੇਜਮੈਂਟ, ਆਈਟੀ ਕਨਵੀਨਰ ਪੰਜਾਬ ਦੀ ਨਿਯੁਕਤੀ ਕੀਤੀ ਗਈ, ਜਿਸ ਬਾਰੇ ਜਾਣਕਾਰੀ ਭਾਜਪਾ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਦਿੱਤੀ। ਨਵ-ਨਿਯੁਕਤ ਅਹੁਦੇਦਾਰਾਂ ਦੀ ਲਿਸਟ ਇਸ ਤਰ੍ਹਾਂ ਹੈ………..
ਇਨ੍ਹਾਂ ਤੋਂ ਇਲਾਵਾ ਕੁੱਲ 8 ਲੋਕਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ। ਇਸ ਦੇ ਨਾਲ ਹੀ 32 ਲੋਕਾਂ ਨੂੰ ਸਟੇਟ ਮੀਡੀਆ ਪੈਨਲ ਦੀ ਸੂਚੀ ਵਿਚ ਥਾਂ ਮਿਲੀ।
ਮੀਡੀਆ ਪ੍ਰਬੰਧਨ ਲਈ 4 ਵਿਅਕਤੀਆਂ ਦੀ ਨਿਯੁਕਤੀ ਕੀਤੀ ਗਈ। ਇੰਦਰਜੀਤ ਸਿੰਘ ਨੂੰ ਆਈ.ਟੀ. ਕਨਵੀਨਰ ਨਿਯੁਕਤ ਕੀਤਾ ਗਿਆ। ਇਨ੍ਹਾਂ ਨਿਯੁਕਤੀਆਂ ਦੀ ਸੂਚੀ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਸਾਂਝੀ ਕੀਤੀ ਗਈ।