ਬੀਜੇਪੀ ਦੇ ਪੰਜਾਬ ਪ੍ਰਧਾਨ ‘ਤੇ ਹਮਲਾ, ਗੱਡੀ ਦਾ ਸ਼ੀਸ਼ਾ ਤੋੜ੍ਹਿਆ

0
58725

ਹੁਸ਼ਿਆਰਪੁਰ | ਬੀਜੇਪੀ ਦੇ ਪੰਜਾਬ ਪ੍ਰਧਾਨ ‘ਤੇ ਅੱਜ ਦੇਰ ਸ਼ਾਮ ਹਮਲਾ ਹੋ ਗਿਆ। ਉਹ ਜਲੰਧਰ ਤੋਂ ਵਰਕਰਾਂ ਨਾਲ ਮੀਟਿੰਗ ਕਰਕੇ ਵਾਪਿਸ ਜਾ ਰਹੇ ਸਨ।

ਅਸ਼ਵਨੀ ਸ਼ਰਮਾ ਦੀ ਗੱਡੀ ਜਦੋਂ ਚੌਲਾਂਗ ਟੋਲ ਪਲਾਜ਼ਾ ਤੋਂ ਲੰਘ ਕੇ ਪਠਾਨਕੋਟ ਵੱਲ ਜਾ ਰਹੀ ਸੀ ਤਾਂ ਕੁਝ ਲੋਕਾਂ ਨੇ ਗੱਡੀ ਰੋਕ ਕੇ ਸ਼ੀਸ਼ੇ ਤੋੜ ਦਿੱਤੇ। ਜਿੱਤੇ ਹਮਲਾ ਹੋਇਆ ਉਸ ਤੋਂ ਕੁਝ ਦੂਰੀ ਉੱਤੇ ਹੀ ਕਿਸਾਨਾਂ ਦਾ ਧਰਨਾ ਚੱਲ ਰਿਹਾ ਸੀ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੁਲਿਸ ਨੂੰ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਆਖਿਰ ਕਿਸ ਨੇ ਹਮਲਾ ਕੀਤਾ ਅਤੇ ਹਮਲੇ ਦਾ ਕੀ ਕਾਰਨ ਸੀ।

ਅੱਜ ਦਿਨ ਵੇਲੇ ਜਦੋਂ ਪੰਜਾਬ ਬੀਜੇਪੀ ਦੀ ਜਲੰਧਰ ਵਿੱਚ ਮੀਟਿੰਗ ਚੱਲ ਰਹੀ ਸੀ ਤਾਂ ਕਿਸਾਨਾਂ ਨੇ ਹੋਟਲ ਦੇ ਬਾਹਰ ਜਾ ਕੇ ਹੰਗਾਮਾ ਕੀਤਾ ਸੀ।