ਭਾਜਪਾ ਦੇ ਬੰਦੇ ਮੈਨੂੰ ਕਹਿੰਦੇ ਤੂੰ ਅਮਿਤ ਸ਼ਾਹ ਨਾਲ ਪੰਗਾ ਲਿਆ, ਹੁਣ ਦੇਖੀ ਤੇਰਾ ਕੀ ਕਰਦੇ ਹਾਂ – ਵਿਧਾਇਕ ਸ਼ੀਤਲ ਅੰਗੁਰਾਲ

0
763

ਜਲੰਧਰ | ਜਲੰਧਰ ਵੈਸਟ ਤੋਂ ਆਪ ਦੇ ਵਿਧਾਇਕ ਸ਼ੀਤਲ ਅੰਗੁਰਾਲ ਨੇ ਭਾਜਪਾ ਦੇ ਆਫਰ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਉਹਨਾਂ ਨੇ ਇਕ ਨਿੱਜੀ ਚੈਨਲ ਨੂੰ ਇੰਟਰਵਿਊ ਦੌਰਾਨ ਕਿਹਾ ਹੈ ਕਿ ਭਾਜਪਾ ਦੇ ਕੁਝ ਬੰਦੇ ਮੈਨੂੰ ਮਿਲੇ ਤੇ 25 ਕਰੋੜ ਦਾ ਆਫਰ ਤੇ ਪੰਜਾਬ ਕੈਬਨਿਟ ਵਿਚ ਮੰਤਰੀ ਬਣਾਉਣ ਲਈ ਕਿਹਾ ਹੈ। ਉਹਨਾਂ ਦੱਸਿਆ ਕਿ ਉਹ ਮੈਨੂੰ ਕਹਿੰਦੇ ਅਸੀਂ ਜਲਦ ਪੰਜਾਬ ਵਿਚ ਸਰਕਾਰ ਬਣਾਉਣ ਜਾ ਰਹੇ ਹਾਂ। ਸਾਨੂੰ ਬਾਬੂ ਅਮਿਤ ਸ਼ਾਹ ਨੇ ਭੇਜਿਆ ਹੈ।

ਵਿਧਾਇਕ ਅੰਗੁਰਾਲ ਨੇ ਦੱਸਿਆ ਕਿ ਮੈਂ ਉਹਨਾਂ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਵੀ ਕੀਤੀ ਤਾਂ ਕਿ ਪਰੂਫ ਇਕੱਠਾ ਕਰ ਸਕਾਂ। ਜਦੋਂ ਇਹ ਗੱਲ ਮੈਂ ਹਰਪਾਲ ਚੀਮਾ ਨੂੰ ਦੱਸੀ ਤਾਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਤੋਂ ਅੱਧਾ ਘੰਟਾ ਬਾਅਦ ਹੀ ਇਹਨਾਂ ਦੇ ਮੈਨੂੰ ਫੋਨ ਆਉਣੇ ਸ਼ੁਰੂ ਹੋ ਗਏ ਕਿ ਤੂੰ ਅਮਿਤ ਸ਼ਾਹ ਨਾਲ ਪੰਗਾ ਲਿਆ ਹੈ ਹੁਣ ਤੇਰੀ ਤੇ ਤੇਰੇ ਪਰਿਵਾਰ ਦੀ ਖੈਰ ਨਹੀਂ।

ਤੁਹਾਨੂੰ ਦੱਸ ਦਈਏ ਕਿ ਆਪ ਸਰਕਾਰ ਪੰਜਾਬ ਤੇ ਦੋਸ਼ ਲਾ ਰਹੀ ਹੈ ਕਿ ਇਹ ਸਾਡੇ ਵਿਧਾਇਕਾਂ ਨੂੰ ਖਰੀਦਣਾ ਚਾਹੁੰਦੀ ਹੈ। ਹਰਪਾਲ ਚੀਮਾ ਨੇ ਕਿਹਾ ਹੈ ਕਿ ਸਾਡੇ 10 ਵਿਧਾਇਕਾਂ ਨੂੰ ਭਾਜਪਾ ਨੇ 25-25 ਕਰੋੜ ਦੀ ਆਫਰ ਕੀਤੀ ਹੈ। ਹੁਣ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਖੇ ਇਕ ਵਿਸ਼ੇਸ਼ ਮੀਟਿੰਗ ਵਿਚ ਸੱਦੀ ਹੈ। ਇਹ ਮੀਟਿੰਗ ਵਿਚ ਆਪ੍ਰੇਸ਼ਨ ਲੋਟਸ ਬਾਰੇ ਗੱਲਬਾਤ ਹੋਵੇਗੀ।