ਬਾਂਦਰਾਂ ਦੇ ਹਮਲੇ ਤੋਂ ਬਚਣ ਲਈ ਭਾਜਪਾ ਆਗੂ ਦੀ ਪਤਨੀ ਨੇ ਛੱਤ ਤੋਂ ਮਾਰੀ ਛਾਲ, ਮੌਤ

0
770

ਸ਼ਾਮਲੀ | ਬਾਂਦਰਾਂ ਦੇ ਹਮਲੇ ਤੋਂ ਬਚਣ ਲਈ ਆਪਣੇ ਘਰ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰਨ ਤੋਂ ਬਾਅਦ ਭਾਜਪਾ ਆਗੂ ਅਨਿਲ ਕੁਮਾਰ ਚੌਹਾਨ ਦੀ ਪਤਨੀ ਦੀ ਮੌਤ ਹੋ ਗਈ।

ਘਟਨਾ ਮੰਗਲਵਾਰ ਦੇਰ ਸ਼ਾਮ ਦੀ ਹੈ, ਜਦੋਂ 50 ਸਾਲਾ ਸੁਸ਼ਮਾ ਦੇਵੀ ਕੈਰਾਨਾ ਸ਼ਹਿਰ ਵਿੱਚ ਆਪਣੇ ਘਰ ਦੀ ਛੱਤ ਉਤੇ ਗਈ ਅਤੇ ਉਸ ਨੂੰ ਬਾਂਦਰਾਂ ਨੇ ਘੇਰ ਲਿਆ। ਬਾਂਦਰਾਂ ਦੇ ਹਮਲੇ ਤੋਂ ਖੁਦ ਨੂੰ ਬਚਾਉਣ ਲਈ ਉਸ ਨੇ ਛੱਤ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਪੱਛਮੀ ਯੂਪੀ ਦੇ ਕਈ ਜ਼ਿਲ੍ਹਿਆਂ ਵਿੱਚ ਬਾਂਦਰਾਂ ਦਾ ਕਹਿਰ ਖਤਰਨਾਕ ਰੂਪ ਲੈਂਦਾ ਜਾ ਰਿਹਾ ਹੈ। ਬਾਂਦਰਾਂ ਨੂੰ ਫੜਨ ਲਈ ਮਥੁਰਾ ‘ਚ ਨਗਰ ਨਿਗਮ ਵੱਲੋਂ 1 ਤੋਂ 15 ਸਤੰਬਰ ਤੱਕ ਇਕ ਮੁਹਿੰਮ ਚਲਾਈ ਗਈ ਹੈ।