ਜਲੰਧਰ – ਦਲਿਤਾਂ ਲਈ ਇਨਸਾਫ਼ ਮਾਰਚ ਕੱਢਣ ਤੋਂ ਪਹਿਲਾਂ ਹੀ ਵਿਜੈ ਸਾਂਪਲਾ ਤੇ ਅਸ਼ਵਨੀ ਸ਼ਰਮਾ ਪੁਲਿਸ ਨੇ ਹਿਰਾਸਤ ‘ਚ ਲਏ

0
1410

ਜਲੰਧਰ | ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਨੂੰ ਲਾਗੂ ਕੀਤੇ ਜਾਣ ਮਗਰੋਂ ਪਹਿਲੀ ਵਾਰ ਪੰਜਾਬ ਦੇ ਬੀਜੇਪੀ ਲੀਡਰਾਂ ਵੱਲੋਂ ਸੜਕਾਂ ‘ਤੇ ਉੱਤਰ ਪ੍ਰਦਰਸ਼ਨ ਕੀਤਾ ਗਿਆ। ਇਸ ਦਾ ਮਕਸਦ ਖੇਤੀ ਕਾਨੂੰਨ ਨਹੀਂ ਸਗੋਂ ਕੈਪਟਨ ਸਰਕਾਰ ਦਾ ਵਿਰੋਧ ਕਰਨਾ ਸੀ।

ਇਸ ਦੌਰਾਨ ਜਲੰਧਰ ਵਿੱਚ ਬੀਜੇਪੀ ਦੇ ਮਾਰਚ ਤੋਂ ਪਹਿਲਾਂ ਹੀ ਲੀਡਰਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਦੱਸ ਦਈਏ ਕਿ ਪੁਲਿਸ ਨੇ ਮਨੋਰੰਜਨ ਕਾਲੀਆ, ਸੋਮ ਪ੍ਰਕਾਸ਼, ਅਸ਼ਵਨੀ ਸ਼ਰਮਾ, ਕੇਡੀ ਭੰਡਾਰੀ, ਵਿਜੇ ਸਾਂਪਲਾ ਨੂੰ ਹਿਰਾਸਤ ‘ਚ ਲਿਆ ਹੈ।

ਪੁਲਿਸ ਨੇ ਇਨ੍ਹਾਂ ਲੀਡਰਾਂ ਨੂੰ ਸੁਰੱਖਿਆ ਦੇ ਮਦੇਨਜਰ ਹਿਰਾਸਤ ਵਿੱਚ ਲਿਆ ਹੈ। ਬੀਜੇਪੀ ਵੱਲੋਂ ਅੱਜ ਜੰਲਧਰ ਤੋਂ ਚੰਡੀਗੜ੍ਹ ਤਕ ਮਾਰਚ ਕੀਤਾ ਜਾਣਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਚੰਡੀਗੜ੍ਹ ਪਹੁੰਚ ਕੇ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਿਰਾਉ ਕਰਨਾ ਸੀ। ਇਹ ਘਿਰਾਓ ਸਕਾਲਰਸ਼ਿਪ ਘੁਟਾਲੇ ਦੇ ਵਿਰੋਧ ਵਿੱਚ ਕਰਨਾ ਸੀ।