ਲੁਧਿਆਣਾ ‘ਚ ਭਾਜਪਾ ਨੇਤਾ ਨਮਨ ਬਾਂਸਲ ‘ਤੇ ਹਮਲਾ : ਪਿੱਠ ‘ਤੇ ਮਾਰੇ ਦਾਤ, ਫਾਇਰਿੰਗ ਦਾ ਵੀ ਸ਼ੱਕ

0
3227

ਲੁਧਿਆਣਾ, 19 ਜੁਲਾਈ। ਲੁਧਿਆਣਾ ‘ਚ ਭਾਜਪਾ ਨੇਤਾ ਨਮਨ ਬਾਂਸਲ ‘ਤੇ ਟਿੱਬਾ ਰੋਡ ਗੋਪਾਲ ਨਗਰ ‘ਚ ਅਣਪਛਾਤੇ ਨੌਜਵਾਨਾਂ ਨੇ ਸੜਕ ਵਿਚਾਲੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਨਮਨ ਦੇ ਥੱਪੜ ਮਾਰੇ ਤੇ ਉਸਦੀ ਪਿੱਠ ‘ਤੇ ਦਾਤਰ ਵੀ ਮਾਰੇ। ਖੂਨ ਨਾਲ ਲੱਥਪੱਥ ਨਮਨ ਨੇ ਇੱਕ ਦੁਕਾਨ ‘ਚ ਵੜ ਕਰ ਆਪਣੀ ਜਾਨ ਬਚਾਈ। ਖੂਨ ਨਾਲ ਲੱਥਪੱਥ ਨਮਨ ਨੇ ਆਪਣੇ ਦੋਸਤਾਂ ਨੂੰ ਸੂਚਨਾ ਦਿੱਤੀ।

ਮੌਕੇ ‘ਤੇ ਪਹੁੰਚੇ ਉਸ ਦੇ ਦੋਸਤਾਂ ਨੇ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ, ਜਿੱਥੇ ਉਸ ਦੀ ਪਿੱਠ ‘ਤੇ ਟਾਂਕੇ ਲੱਗੇ ਹੈ। ਟਿੱਬਾ ਰੋਡ ਸਥਿਤ ਇਲਾਕੇ ‘ਚ ਇਹ ਘਟਨਾ ਵਾਪਰੀ ਹੈ। ਚਮਸ਼ਦੀਦਾਂ ਨੇ ਦੱਸਿਆ ਕਿ ਕੁੱਝ ਨੌਜਵਾਨਾਂ ਨੇ ਗੋਪਾਲ ਨਗਰ ਚੌਕ ਕੋਲ ਜੰਮ ਕੇ ਇੱਕ-ਦੂਜੇ ਨਾਲ ਕੁੱਟਮਾਰ ਕੀਤੀ ਹੈ।

ਇਸ ਦੌਰਾਨ ਗੋਪਾਲ ਨਗਰ ਚੌਕ ਕੋਲ ਫਾਇਰਿੰਗ ਹੋਣ ਦਾ ਵੀ ਸ਼ੱਕ ਹੈ। ਹੁਣ ਇਹ ਫਾਇਰ ਕਿਸ ਨੇ ਕੀਤਾ ਇਸ ਬਾਰੇ ਹੁਣੇ ਕੁੱਝ ਪਤਾ ਨਹੀਂ ਚੱਲਿਆ। ਥਾਣਾ ਟਿੱਬਾ ਦੀ ਪੁਲਿਸ ਨੂੰ ਵੀ ਘਟਨਾ ਦੀ ਜਾਣਕਾਰੀ ਮਿਲ ਚੁੱਕੀ ਹੈ। ਪੁਲਿਸ ਮਾਮਲੇ ਦੀ ਜਾਂਚ ‘ਚ ਜੁਟੀ ਹੈ।

3 ਦਿਨ ਤੋਂ ਮਿਲ ਰਹੀਆਂ ਸਨ ਧਮਕੀਆਂ
ਜਾਣਕਾਰੀ ਦਿੰਦਿਆਂ ਜਖ਼ਮੀ ਨਮਨ ਨੇ ਦੱਸਿਆ ਕਿ ਉਹ ਭਾਜਪਾ ਯੂਥ ਦਾ ਉਪ ਪ੍ਰਧਾਨ ਹੈ। ਉਸ ਦੀ ਦੁਕਾਨ ਗੋਪਾਲ ਨਗਰ ‘ਚ ਹੈ । ਉਸ ਨੂੰ 2-3 ਦਿਨ ਪਹਿਲਾਂ ਧਮਕੀ ਵੀ ਮਿਲੀ ਸੀ । ਉਹ ਰੋਜ਼ਾਨਾ ਦੀ ਤਰ੍ਹਾਂ ਹੀ ਦੁਕਾਨ ਤੋਂ ਰਾਤ ਨੂੰ ਨਿਕਲਿਆ ਸੀ। ਉਦੋਂ ਕੁੱਝ ਨੌਜਵਾਨ ਦੁਕਾਨ ਦੇ ਆਲੇ-ਦੁਆਲੇ ਰੇਕੀ ਕਰ ਰਹੇ ਸਨ ਪਰ ਉਸ ਨੇ ਇਨ੍ਹਾਂ ਵੱਲ ਧਿਆਨ ਨਹੀਂ ਦਿੱਤਾ। ਉਹ ਜਿਵੇਂ ਕੁੱਝ ਅੱਗੇ ਗਿਆ ਤਾਂ ਉਕਤ ਨੌਜਵਾਨਾਂ ਨੇ ਉਸ ਨੂੰ ਰੋਕ ਲਿਆ ਤੇ ਪੁੱਛਿਆ ਉਸ ਦਾ ਨਾਮ ਪੁੱਛਿਆ। ਨਾਮ ਦੱਸਿਆ ਤਾਂ ਉਨ੍ਹਾਂ ਲੋਕਾਂ ਨੇ ਕਿਹਾ ਕਿ ਉਹ ਝੂਠ ਬੋਲ ਰਿਹਾ ਹੈ। ਇੰਨੇ ‘ਚ ਸੜਕ ‘ਤੇ ਭੱਜਦੇ ਹੋਏ ਕੁੱਝ ਨੌਜਵਾਨ ਆਏ। ਉਨ੍ਹਾਂ ਦੇ ਹੱਥਾਂ ‘ਚ ਤੇਜ਼ਧਾਰ ਹਥਿਆਰ ਸਨ, ਜਿਨ੍ਹਾਂ ਨੇ ਆਉਂਦੇ ਹੀ ਪਹਿਲਾਂ ਉਸ ਦੇ ਥੱਪੜ ਮਾਰੇ ਫਿਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਕਿਸੇ ਦੀ ਦੁਕਾਨ ‘ਚ ਵੜ ਕੇ ਬਚਾਈ ਜਾਨ
ਉਸ ਨੇ ਕਿਸੇ ਦੁਕਾਨ ‘ਚ ਵੜ ਕਰ ਆਪਣੀ ਜਾਨ ਬਚਾਈ। ਉਸ ਅੱਜ ਤੱਕ ਇਨ੍ਹਾਂ ਨੌਜਵਾਨਾਂ ਨੂੰ ਕਦੇ ਇਲਾਕੇ ‘ਚ ਨਹੀਂ ਵੇਖਿਆ। ਇਸ ਘਟਨਾ ਤੋਂ ਬਾਅਦ ਉਸ ਦਾ ਪਰਿਵਾਰ ਵੀ ਸਦਮੇ ‘ਚ ਹੈ । ਨਮਨ ਮੁਤਾਬਕ ਉਹ ਥਾਣਾ ਟਿੱਬਾ ਦੀ ਪੁਲਿਸ ਨੂੰ ਮਾਮਲੇ ਦੀ ਸ਼ਿਕਾਇਤ ਦੇਵੇਗਾ ਤਾਂ ਕਿ ਹਮਲਾਵਰਾਂ ਨੂੰ ਦਬੋਚਿਆ ਜਾ ਸਕੇ।