ਚੰਡੀਗੜ੍ਹ | ਸੀਐਮ ਭਗਵੰਤ ਮਾਨ ਨੇ ਭਾਜਪਾ ਦੇ ਆਪ੍ਰੇਸ਼ਨ ਲੋਟਸ ‘ਤੇ ਵੱਡਾ ਬਿਆਨ ਦਿੱਤਾ ਹੈ। ਸੀਐਮ ਨੇ ਕਿਹਾ ਹੈ ਕਿ ਸਾਡੇ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਨੂੰ ਕਰੋੜਾਂ ਦੀ ਆਫਰ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਅੱਜ ਦੁਪਹਿਰ ਵੇਲੇ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਪ੍ਰੈਸ ਕਾਨਫਰੰਸ ਕਰਕੇ ਭਾਜਪਾ ਉਪਰ ਇਲਜ਼ਾਮ ਲਾਇਆ ਹੈ ਕਿ ਆਪ ਦੇ 10 ਵਿਧਾਇਕਾਂ ਨੂੰ ਭਾਜਪਾ ਦੀਆਂ ਧਮਕੀਆਂ ਆ ਰਹੀਆਂ ਨੇ।
ਵਿਧਾਇਕਾਂ ਨੂੰ 25-25 ਕਰੋੜ ਆਫਰ ਕੀਤੇ ਜਾ ਰਹੇ ਹਨ ਕਿ ਭਾਜਪਾ ਵਿਚ ਸ਼ਾਮਲ ਹੋ ਜਾਊ। ਚੀਮਾ ਨੇ ਦੱਸਿਆ ਕਿ ਜਲੰਧਰ ਵੈਸਟ ਤੋਂ ਵਿਧਾਇਕ ਸ਼ੀਤਲ ਅੰਗੂਰਾਲ ਨੂੰ ਧਮਕੀ ਦਿੱਤੀ ਗਈ ਹੈ ਕਿ ਜੇਕਰ ਤੁਸੀਂ ਸਾਡੇ ਪਰੂਫ ਵਾਇਰਲ ਕੀਤੇ ਤਾਂ ਤੁਹਾਡੇ ਪਰਿਵਾਰ ਤੇ ਤੁਹਾਨੂੰ ਦਾ ਹਸ਼ਰ ਚੰਗਾ ਨਹੀਂ ਹੋਵੇੇਗਾ।
ਇਹ ਸਾਰੀ ਜਾਣਕਾਰੀ ਹਰਪਾਲ ਚੀਮਾ ਨੇ ਪ੍ਰੈਸ ਕਾਨਫਰੰਸ ਵਿਚ ਸਾਂਝੀ ਕੀਤੀ ਹੈ। ਹੁਣ ਸੀਐਮ ਮਾਨ ਦਾ ਇਸ ਉਪਰ ਰਿਐਕਸ਼ਨ ਆਇਆ ਹੈ। ਉਹਨਾਂ ਕਿਹਾ ਹੈ ਕਿ ਸਾਡੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।