ਵੋਟਾਂ ਲੈਣ ਲਈ ਕੋਰੋਨਾ ਵੈਕਸੀਨ ਦਾ ਲਾਹਾ ਲੈ ਰਹੀ ਬੀਜੇਪੀ ਸਰਕਾਰ : ਹਰਸਿਮਰਤ ਕੌਰ ਬਾਦਲ

0
3110

ਚੰਡੀਗੜ੍ਹ | ਕੇਂਦਰ ਸਰਕਾਰ ਦੀ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਨੇ ਭਾਜਪਾ ਵੱਲੋਂ ਬਿਹਾਰ ਚੋਣਾਂ ਵਿੱਚ ਸੰਕਲਪ ਪੱਤਰ ਵਿੱਚ ਕੋਰੋਨਾ ਟੀਕਾ ਮੁਫਤ  ਵਿਚ ਲਗਾਉਣ ਦਾ ਵਾਅਦੇ ਨੂੰ ਹਾਸੋਹੀਣਾ ਕਰਾਰ ਦਿੱਤਾ ਹੈ। ਹਰਸਿਮਰਤ ਕੌਰ ਨੇ ਟਵੀਟ ਕੀਤਾ ਹੈ ਕਿ ਕੀ ਬਿਹਾਰ ਵਿਚ ਸਿਰਫ ਮੁਫਤ ਟੀਕਾ ਹੀ ਦਿੱਤਾ ਜਾਵੇਗਾ? ਕੀ ਸਾਰੇ ਦੇਸ਼ ਦੇ ਲੋਕ ਬਰਾਬਰ ਦੇ ਨਾਗਰਿਕ ਨਹੀਂ ਹਨ। ਹਰਸਿਮਰਤ ਨੇ ਭਾਜਪਾ ਦੀ ਘੋਸ਼ਣਾ ਨੂੰ ਅਨੈਤਿਕ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਜੀਵਨ ਬਚਾਉਣ ਟੀਕੇ ਵੋਟਾਂ ਲਈ ਇੱਕ ਔਜ਼ਾਰ ਵਜੋਂ ਵਰਤਿਆ ਜਾ ਰਿਹਾ ਹੈ।

ਹਰਸਿਮਰਤ ਕੌਰ ਨੇ ਟਵੀਟ ਕੀਤਾ, “ਸਿਰਫ ਬਿਹਾਰ ਵਿੱਚ ਮੁਫਤ ਟੀਕਾ? ਇਹ ਹਾਸੋਹੀਣਾ ਹੈ! ਕੀ ਸਾਰਾ ਦੇਸ਼ ਟੈਕਸ ਨਹੀਂ ਅਦਾ ਕਰਦਾ ਜਾਂ ਉਹ ਭਾਰਤ ਦੇ ਬਰਾਬਰ ਵਾਲੇ ਨਾਗਰਿਕ ਨਹੀਂ ਹਨ? ਪੂਰੇ ਦੇਸ਼ ਨੂੰ ਟੀਕਾ ਲਾਉਣਾ ਭਾਰਤ ਸਰਕਾਰ ਦਾ ਫਰਜ਼ ਹੈ। ਇਹ ਜੀਵਨ ਸੁਰੱਖਿਆ ਟੀਕਾ ਵੋਟ ਪਾਉਣ ਲਈ ਇੱਕ ਟੂਲ ਦੇ ਤੌਰ ਤੇ ਵਰਤਣਾ ਪੂਰੀ ਤਰ੍ਹਾਂ ਅਨੈਤਿਕ ਹੈ।”

ਦੱਸ ਦੇਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਨੂੰ ਭਾਜਪਾ ਦੇ ਚੋਣ ਮਨੋਰਥ ਪੱਤਰ ਨੂੰ ਜਾਰੀ ਕਰਦਿਆਂ ਕਿਹਾ ਕਿ ਜਦ ਤੱਕ ਕੋਰੋਨਾਵਾਇਰਸ ਟੀਕਾ ਨਹੀਂ ਆਉਂਦਾ, ਉਦੋਂ ਤੱਕ ਮਾਸਕ ਹੀ ਟੀਕਾ ਹੈ, ਪਰ ਜਿਵੇਂ ਹੀ ਇਹ ਟੀਕਾ ਆਵੇਗਾ ਇਹ ਭਾਰਤ ਵਿਚ ਵੱਡੇ ਪੱਧਰ ‘ਤੇ ਤਿਆਰ ਕੀਤਾ ਜਾਵੇਗਾ। ਸੀਤਾਰਮਨ ਨੇ ਕਿਹਾ ਕਿ ਇਹ ਸਾਡਾ ਸੰਕਲਪ ਹੈ ਕਿ ਜਦੋਂ ਟੀਕਾ ਤਿਆਰ ਹੋ ਜਾਂਦਾ ਹੈ, ਤਦ ਬਿਹਾਰ ਦੇ ਹਰੇਕ ਨਿਵਾਸੀ ਨੂੰ ਕੋਰੋਨਾ ਵਾਇਰਸ ਟੀਕਾ ਮੁਫਤ ਦਿੱਤਾ ਜਾਵੇਗਾ।

ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ (Former Congress President Rahul Gandhi) ਨੇ ਵੀ ਬੀਜੇਪੀ ਦੇ ਇਸ ਐਲਾਨ ‘ਤੇ ਚੁਟਕੀ ਲਈ ਹੈ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਭਾਰਤ ਸਰਕਾਰ ਨੇ ਕੋਵਿਡ ਦੇ ਟੀਕੇ ਤਕ ਪਹੁੰਚਣ ਦੀ ਰਣਨੀਤੀ ਦਾ ਐਲਾਨ ਕੀਤਾ ਹੈ ਅਤੇ ਹੁਣ ਲੋਕ ਜਾਣਕਾਰੀ ਲੈਣ ਲਈ ਰਾਜ ਅਨੁਸਾਰ ਚੋਣ ਪ੍ਰੋਗਰਾਮਾਂ ਉਤੇ ਗੌਰ ਕਰ ਸਕਦੇ ਹਨ ਕਿ ਇਸ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ।

ਮਹੱਤਵਪੂਰਨ ਗੱਲ ਇਹ ਹੈ ਕਿ ਹਰਸਿਮਰਤ ਕੌਰ ਬਾਦਲ ਨੇ ਪਿਛਲੇ ਮਹੀਨੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਮੋਦੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਸੀ।